ਪੰਨਾ:Hakk paraia.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਜ ਹਮ ਉਸੀ ਕੇ ਹਾਥ ਸੇ ਸ਼ਰਾਬ ਪੀਏਂਗੇ ।' ਸਚ ਮਲਕ ਉਠ ਖਲੋਤਾ । ਅਲਮਾਰੀ 'ਚੋਂ ਈਰਾਨੀ ਸ਼ਰਾਬ ਦੀ ਬੋਤਲ ਲੈ ਜ਼ਨਾਨਖ਼ਾਨੇ ਵੱਲ ਟੁਰ ਪਿਆ । ਇਸ ਵੇਲੇ ਉਹ ਦਰਬਾਰੀ-ਰੰਗ ਵਿਚ ਆ ਚੁਕਾ ਸੀ ।

ਉਸ ਦੀ ਪਤਨੀ ਦੇ ਕਮਰੇ ਵਿਚ ਰੌਸ਼ਨੀ ਅਜੇ ਜਲ ਰਹੀ ਸੀ । ਸ਼ਾਇਦ ਉਹ ਅਜੇ ਜਾਗ ਰਹੀ ਹੋਵੇ ? ਇਸ ਖਿਆਲ ਨੇ ਉਸ ਦੇ ਮਨ ਨੂੰ ਪੌਲੀ ਜਿਹੀ ਚੂੰਢੀ ਭਰ ਲਈ । ਉਹ ਖੁਸ਼ੀ ਨਾਲ ਤ੍ਰੱਬਕ ਪਿਆ ।

ਜਨਕ ਸਚਮੁਚ ਅਜੇ ਜਾਗਦੀ ਪਈ ਸੀ । ਬਿਸਤਰੇ ਵਿਚ ਬੈਠੀ ਉਸ ਸਮੇਂ ਉਹ ਕੋਈ ਗ੍ਰੰਥ ਪੜ੍ਹ ਰਹੀ ਸੀ । ਜਦੋਂ ਮਲਕ ਨੇ ਦਰਵਾਜ਼ੇ ਵਿਚ ਖਲੋ ਕੇ ਆਖਿਆ : “ਗੁਲਾਮ ਹਾਜ਼ਰ ਹੋ ਸਕਦਾ ਏ।

ਦਰਵਾਜ਼ੇ ਵਿਚ ਖੜੇ ਆਪਣੇ ਪਤੀ ਨੂੰ ਵੇਖ ਜਨਕ ਦਾ ਚਿਹਰਾ ਕੰਵਲ ਫੁਲ ਵਾਂਗ ਖਿੜ ਗਿਆ : “ਤੁਸੀਂ ਆ ਗਏ । ਕਹਿੰਦਿਆਂ ਉਹ ਬਿਸਤਰੇ 'ਚੋਂ ਨਿਕਲ ਮਲਕ ਵਲ ਲਪਕੀ ।

"ਸਾਰਾ ਦਿਨ ਅਜ ਕਾਂ ਬਨੇਰੇ ਬੈਠਾ ਕਾਂ ...ਕਾਂ ਕਰਦਾ ਰਿਹਾ ਸੀ, ਮੈਂ ਕਿਹਾ ਅੱਜ ਜ਼ਰੂਰ ਤੁਸੀਂ ਆਉਗੇ। ਪਤੀ ਨੂੰ ਪੈਰੀਂ ਪੈਣਾ ਕਰ ਆਪਣੇ ਸਿਰ ਦਾ ਪਲੂ ਠੀਕ ਕਰਦਿਆਂ ਜਨਕ ਨੇ ਆਖਿਆ ।

"ਤਾਂ ਇੰਤਜ਼ਾਰ ਹੋ ਰਹੀ ਸੀ, ਮੈਂ ਆਖਿਆ ਅਜ ਅਧੀ ਰਾਤ ਵੇਲੇ••• ਤੇ ਮਲਕ ਨੇ ਗੱਲ ਅਧੂਰੀ ਹੀ ਛਡ ਦਿਤੀ ਤੇ ਉਹਦੀਆਂ ਨਜ਼ਰਾਂ ਜਨਕ ਦੇ ਚਿਹਰੇ ਤੇ ਹੀ ਜੰਮ ਗਈਆਂ ਸਨ ।

ਜਨਕ ਸ਼ਰਮਾ ਗਈ ਸੀ, ਉਹਦੀਆਂ ਨਜ਼ਰਾਂ ਝੁਕ ਗਈਆਂ । ਹਯਾ ਨਾਲ ਉਹਦੀਆਂ ਸੰਧੂਰੀ ਗੱਲ੍ਹਾਂ ਹੋਰ ਲਾਲ ਹੋ ਗਈਆਂ ਸਨ ।

'ਏਧਰ ਦੇਖ ਮੇਰੇ ਵਲ।' ਉਸ ਦੀ ਠੋਡੀ ਨੂੰ ਫੜ, ਉਸ ਦੀ ਝੁਕੀ ਨਿਗਾਹ ਨੂੰ ਉਪਰ ਕਰਨ ਦਾ ਯਤਨ ਕਰਦਿਆਂ ਮਲਕ ਨੇ ਆਖਿਆ ।

"ਹਟੋ ਪਰਾਂ । ਇਕ ਮਸਤ-ਨਜ਼ਰ ਮਲਕ ਦੀਆਂ ਅੱਖਾਂ ਵਿਚ ਝਾਕ ਜਨਕ ਨੇ ਫੇਰ ਨਿਗਾਹ ਝੁਕਾ ਲਈ।

"ਦੇਖ ਨਾ।

ਉ...ਹੂੰ । ਜਨਕ ਨੇ ਅੱਖਾਂ ਮੀਟ ਸਿਰ ਫੇਰਿਆ।

"ਸਿਰਫ਼ ਇਕ ਵੇਰ ।" ਮਲਕ ਨੇ ਜਿਵੇਂ ਤਰਲਾ ਕੀਤਾ।

ਪਰ ਜਨਕ ਦੀ ਨਿਗਾਹ ਉਪਰ ਨਹੀਂ ਉਠੀ ।

੪੪