ਪੰਨਾ:Hakk paraia.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਲਕ ਨੇ ਬਾਂਹ ਵਧਾ ਉਸਨੂੰ ਆਪਣੇ ਵਲ ਖਿਚ ਲਿਆ ਤੇ ਫਿਰ ਉਹਦੀਆਂ ਬੰਦ-ਪਲਕਾਂ ਨੂੰ ਚੁੰਮਦਾ ਬੋਲਿਆ : 'ਜਾਨ' ! ਨਾਜ਼ਕ ਵੇਲ ਵਾਂਗ ਜਨਕ ਮਲਕ ਨਾਲ ਚਿੰਮੜ ਗਈ।ਪਰ ਦੂਜੇ ਹੀ ਪਲ ਤ੍ਰਬਕਕੇ ਪਰ੍ਹਾਂ ਹਟ ਗਈ।

ਮਲਕ ਨੇ ਸਵਾਲੀਆਂ ਨਜ਼ਰਾਂ ਨਾਲ ਉਸ ਵੱਲ ਵੇਖਿਆ ।

“ਤੁਸੀਂ ਅਜ ਫੇਰ ਪੀ ਕੇ ਆਏ ਹੋ ?

ਮਲਕ ਮੁਸਕਰਾ ਪਿਆ। ਹਾਂ ਜਾਨ, ਆਜ ਹਮ ਨੇ ਫਿਰ ਪੀ ਹੈ । ਜ਼ਾਲਮ, ਤੁਮਾਰੀ ਤਰਹ ਯੇਹ ਭੀ ਮੁੱਝ ਸੇ ਛੂਟਤੀ ਨਹੀਂ। ਤੇ ਲੜਖੜਾਂਦਾ ਮਲਕ ਪਲੰਘ ਤੇ ਜਾ ਪਿਆ।

ਜਨਕ ਕੁੱਝ ਨਹੀਂ ਬੋਲੀ । ਚੁਪ ਚਾਪ ਪਲੰਘ ਕੋਲ ਬੈਠ ਮਲਕ ਦੇ ਪੈਰਾਂ 'ਚੋਂ ਜੁਤੀ ਲਾਹੁਣ ਲਗ ਪਈ ।

"ਤੁਮ ਬਹੁਤ ਹੱਛੀ ਹੋ ਜਾਨ।" ਹਮ ਤੁਮ ਪਰ ਬਹੁਤ ਖੁਸ਼ ਹੈਂ। ਬਿਸਤਰੇ ਤੇ ਹੱਥ ਮਾਰਦਿਆਂ ਮਲਕ ਬੋਲਿਆ।

ਜਨਕ ਅਜੇ ਵੀ ਚੁੱਪ ਸੀ ।

"ਤੁਮ ਖਫ਼ਾ ਹੋ ਗਈ ਜਾਨ ।" ਦੇਖੋ ਐਸੇ ਖੁਸ਼ੀ ਕੇ ਮੌਕੇ ਪਰ ਨਰਾਜ਼ਗੀ ਹੱਛੀ ਨਹੀਂ ਹੋਤੀ ।" ਲੋਰ ਵਿਚ ਝੂਮਦਿਆਂ ਮਲਕ ਨੇ ਆਖਿਆ : "ਆਜ ਤੁਮੇ ਖਫ਼ਾ ਨਹੀਂ ਹੋਨਾ ਚਾਹੀਏ, ਆਜ ਹਮ ਬਹੁਤ ਖੁਸ਼ ਹੈਂ ਔਰ ਖੁਸ਼ੀ ਮੇਂ ਖ਼ਤਾ ਹੋ ਹੀ ਜਾਤੀ ਹੈ ।"

ਪਲ ਦੀ ਪਲ ਜਨਕ ਸੋਚੀਂ ਪੈ ਗਈ । ਐਡੀ ਖੁਸ਼ੀ ਵਾਲੀ ਕਿਹੜੀ ਗੱਲ ਹੋ ਸਕਦੀ ਏ । ਕੀ ਕੋਈ ਦੱਬਿਆ ਖਜ਼ਾਨਾ ਲੱਭਿਆ ਨੇ । ਜਾਂ ਬਹੁਤ ਵਡਾ ਇਨਾਮ ਮਿਲਿਆ ਨੇ ਦਰਬਾਰੋਂ ਜਾਂ......ਜਨਕ ਨੂੰ ਕੁਝ ਸਮਝ ਨਹੀਂ ਸੀ ਆ ਰਹੀ ।

“ਆਜ ਹਮਾਰੀ ਖੁਸ਼ੀ ਮੇਂ ਤੁਮੇਂ ਭੀ ਸ਼ਰੀਕ ਹੋਨਾ ਹੋਗਾ। ਆਜ ਹਮ ਤੁਮੇਂ ਵੀ ਪਿਲਾਏਗੇ । ਪੀਓਗੀ ਨਾ ਜਾਨ ।' ਜਨਕ ਨੂੰ ਬਾਹੋਂ ਫੜ ਆਪਣੇ ਵਲ ਖਿਚਦਿਆਂ ਮਲਕ ਦਰਬਾਰੀ ਲਹਿਜੇ ਵਿਚ ਬੋਲਿਆ।

ਜਨਕ ਆਪਣੀ ਜਗ੍ਹਾ ਤੋਂ ਹਿੱਲੀ ਨਹੀਂ।

ਇਧਰ ਆਉ ।

ਊ... ਹੈ । ਪਹਿਲੇ ਦੱਸੇ ਗੱਲ ਕੀ ਏ ?

‘ਤੁਮ ਇਧਰ ਆਉ ਨ ।

੪੫