ਪੰਨਾ:Hakk paraia.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਹਿਜ਼ਾਦੇ ਦਾ ਕੀ ਹਾਲ ਹੈ, ਠੀਕ ਏ ਕੁੱਝ । ਜਨਕ ਨੇ ਗੱਲ ਦਾ ਰੁਖ ਮੋੜਣ ਦਾ ਯਤਨ ਕੀਤਾ।

"ਨਹੀਂ ਹੁਆ ਤੋਂ ਹੋ ਜਾਏਗਾ। ਪਰ ਹਮ ਨੇ ਉਸ ਸੇ ਕਿਆ ਲੇਨਾ ਦੇਨਾ ਹੈ ।" ਮਲਕ ਨੇ ਬੇਪ੍ਰਵਾਹੀ ਨਾਲ ਜਵਾਬ ਦਿਤਾ ।

ਫੇਰ ਇਹ ਖੁਸ਼ੀ...

"ਹਾਂ...ਹਾਂ...ਸਭ ਬਤਾਊਂਗਾ । ਪਰ ਪਹਿਲੇ ਤੁਮ ਹਮਾਰੀ ਏਕ ਬਾਤ ਮਾਨੋ...ਮਾਨੋਗੀ ਨਾ ?" ਜਨਕ ਦੀ ਗੱਲ ਨੂੰ ਵਿਚੋਂ ਹੀ ਟੋਕਦਿਆਂ ਮਲਕ ਬੜੀ ਅਧੀਨਗੀ ਨਾਲ ਬੋਲਿਆ।

“ਪਹਿਲੇ ਦਸੋ ।

"ਨਹੀਂ ਪਹਿਲੇ ਵਾਅਦਾ ਕਰੋ । ਮਾਨੋਗੀ ਨਾ, ਮਲਕ ਨੇ ਉਹਦਾ ਹੱਥ ਆਪਣੇ ਹੱਥਾਂ ਵਿਚ ਲੈ ਘਟਦਿਆਂ ਆਖਿਆ ।

"ਊਂ ਹੂੰ, ਪਹਿਲੇ ਦਸੋ ।”

‘‘ਪਹਿਲੇ ਵਾਅਦਾ ।

“ਫੇਰ ਦਸਗੇ ?

“ਜ਼ਰੂਰ ।

"ਦਸੋ ਫਿਰ ।

“ਮਾਨੋਂਗੀ ?

“ਵਹਿਦਾ ਜੋ ਕੀਤਾ ਏ ਮੰਨਾਂਗੀ ਕਿਵੇਂ ਨਾ ? ਸ਼ਰਾਰਤ ਭਰੀ ਨਜ਼ਰ ਨਾਲ ਮਲਕ ਵਲ ਤਕਦਿਆਂ ਜਨਕ ਬੋਲੀ ।

ਮਲਕ ਕੁਝ ਦੇਰ ਚੁਪ ਚਾਪ ਜਨਕ ਦੇ ਚਿਹਰੇ ਵਲ ਤੱਕਦਾ ਰਿਹਾ ਤੇ ਫੇਰ ਉਹਦੇ ਮੋਢੇ ਤੇ ਹਥ ਰਖਦਿਆਂ ਬੋਲਿਆ : "ਜਾਨ ਆਜ ਤਮ ਹਮੇਂ ਅਪਨੇ ਹਾਥੋਂ ਸੇ ਜਾਮ ਦੇ ਤੇ...

"ਹੈ।" ਹੈਰਾਨੀ ਨਾਲ ਜਨਕ ਦਾ ਮੁੰਹ ਅੱਡਿਆ ਗਿਆ। ਇਸ ਗੱਲ ਦਾ ਤੇ ਉਸ ਨੂੰ ਚਿਤ ਚੇਤਾ ਵੀ ਨਹੀਂ ਸੀ ।

"ਦੇਖੋ ਇਨਕਾਰ ਨਹੀਂ ਕਰਨਾ, ਤੁਮ ਵਾਅਦਾ ਕਰ ਚੁਕੀ ਹੈ।" ਮਲਕ ਆਪਣੀ ਜਿਤ ਦੀ ਖੁਸ਼ੀ ਵਿਚ ਮੁਸਕਰਾ ਰਿਹਾ ਸੀ ।

ਹੁਣ ਕੋਈ ਚਾਰਾ ਨਹੀਂ ਸੀ ।

ਮਲਕ ਨੇ ਆਪਣੇ ਜਾਮੇ ਹੇਠੋਂ ਸ਼ਰਾਬ ਦੀ ਬੋਤਲ ਕੱਢ ਜਨਕ ਵਲ

੪੬