ਪੰਨਾ:Hakk paraia.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਨਕ ਨੂੰ ਆਪਣੇ ਆਪ ਤੇ ਬੜਾ ਕ੍ਰੋਧ ਆ ਰਿਹਾ ਸੀ । ਉਹ ਵਾਰ ਵਾਰ ਆਪਣੇ ਆਪ ਨੂੰ ਕੋਸ ਰਹੀ ਸੀ. ਮੈਂ ਕਾਹਨੂੰ ਇਹ ਗੱਲ ਕਹਿਣੀ ਸੀ, ਇਹ ਕੋਈ ਬੰਦੇ ਦੇ ਵਸ ਦੀ ਗੱਲ ਥੋੜ੍ਹੀ ਏ, ਰੱਬ ਦੇ ਵਸ ਦੀ ਦਾਤ ਏ । ਮੈਂ ਐਵੇਂ ਇਹਨਾਂ ਦਾ ਦਿਲ ਦੁਖਾਇਆ । ......ਮੈਂ ਗੁਨਾਹ ਤੇ ਕੋਈ ਨਹੀਂ ਕੀਤਾ, ਕਦੇ ਨ ਕਦੇ ਮਨ ਦੀ ਲਾਲਸਾ ਜ਼ਬਾਨ ਤੇ ਆ ਹੋ ਜਾਂਦੀ ਏ | ਨਾਲੇ ਮੈਂ ਤੇ ਹਾਸੇ ਗਾਂਵੇ ਕਿਹਾ ਸੀ । ਮੈਂ ਸੋਚਿਆ ਇਸ ਵੇਲੇ ਨਸ਼ੇ ਵਿਚ ਨੇ । ਤੇ ਨਸ਼ੇ ਵਿਚ ਬੰਦਾ ਆਪਣੇ ਆਪ ਨੂੰ ਰੱਬ ਤੋਂ ਘਟ ਨਹੀਂ ਸਮਝਦਾ । ਮੈਨੂੰ ਕੀ ਪਤਾ ਸੀ ਕਿ ਏਹਨਾਂ ਦਿਲ ਨੂੰ ਹੀ ਲਾ ਲੈਣੀ ਏ । ਉਹਦਾ ਮਨ ਉਹਦਾ ਪੱਖ ਪੂਰਦਾ ਪਰ ਫੇਰ ਉਸ ਸੋਚਿਆ : ਚਾਹੇ ਕੁੱਝ ਵੀ ਹੋਵੇ ਇਸ ਵੇਲ ਇਹਨਾਂ ਦੀ ਹਾਲਤ ਬੜੀ ਤਰਸ ਯੋਗ ਏ। ਤੇ ਉਸ ਨੇ ਮਲਕ ਦਾ ਧਿਆਨ ਕਿਸੇ ਹੋਰ ਪਾਸੇ ਮੋੜਣ ਦਾ ਯਤਨ ਕਰਦਿਆਂ ਆਖਿਆ : “ਵੇਖੋ ਨ ਜੀ, ਕਿੰਨੀ ਧੁਪ ਨਿਕਲ ਆਈ ਏ, ਪਰ ਅਜ ਕੋਈ ਬੰਦਾ ਪਰੰਦਾ ਨਹੀਂ ਦਿਸਦਾ ਬਾਗ ਵਿਚ ।"

'ਹੂੰ'ਮਲਕ ਦੀ ਗ਼ੈਰਤ ਜਿਵੇਂ ਟੁੰਬੀ ਗਈ । ਉਹਦੇ ਉਦਾਸ ਚਿਹਰੇ ਗੁੱਸੇ ਦੇ ਚਿਨ੍ਹ ਉਭਰ ਆਏ । ਮੱਥੇ ਤਿਉੜੀ ਪਾ, ਕੈਰੀ ਨਜ਼ਰੇ ਏਧਰੇ । ਉਧਰ ਤੱਕਦਾ ਉਹ ਬੜਬੜਾਇਆ : ਕੋਈ ਨਹੀਂ...ਸਾਰੇ ਮਰ ਗਏ ਨੇ ਕਿਤੇ ?

"ਅਸੀਂ ਵੀ ਤੇ ਕਿੰਨੇ ਦਿਨਾਂ ਤੋਂ ਏਧਰ ਨਹੀਂ ਆਏ ।"

"ਹੱਛਾ ।" ਮਲਕ ਉਸਦਾ ਭਾਵ ਸਮਝ ਗਿਆ। ਉਹਦੇ ਮੱਥੇ ਦੀਆਂ ਤਿਊੜੀਆਂ ਹੋਰ ਸੰਘਣੀਆਂ ਹੋ ਗਈਆਂ । ਗੁੱਸੇ ਨਾਲ ਭਖਦਾ ਉਹ ਬੋਲਿਆ : “ਮੇਰੇ ਨਾਲ ਵੀ ਚਾਰ ਸੌ ਵੀਹਾਂ ਕਰਦੇ ਨੇ ਹਰਾਮੀ ! ਮੈਂ ਇਹਨਾਂ ਨੂੰ ਉਹ ਸਬਕ ਸਿਖਾਵਾਂਗਾ ਕਿ ਸਾਰੀ ਉਮਰ ਯਾਦ ਰਖਣਗੇ ।" ਤੇ ਮਲਕ ਲੰਬੜ ਦੀ ਕਠੜੀ ਵਲ ਹੋ ਤੁਰਿਆ।

ਹਾਲੇ ਉਸ ਪੰਜ ਸੱਤ ਕਦਮ ਹੀ ਪੁੱਟੇ ਸਨ ਕਿ ਸਾਹਮਣਿਉਂ ਬੁੱਢਾ ਚੌਕੀਦਾਰ ਆਉਂਦਾ ਉਸਦੀ ਨਜ਼ਰੀ ਪੈ ਗਿਆ । ਉਹਦੇ ਕਦਮ ਚੁੱਕੇ ਗਏ । ਚੌਕੀਦਾਰ ਨੇ ਕੋਲ ਆ ਝੁੱਕ ਕੇ ਪ੍ਰਨਾਮ ਕੀਤਾ ਤੇ ਹਮੇਸ਼ਾਂ ਵਾਂਗ ਗੁਲਾਬ ਦੇ ਟਹਿਕਦੇ ਫਲਾਂ ਦਾ ਇਕ ਗੁਲਦਸਤਾ ਮਲਕ ਵਲ ਵਧਾਂਇਆ ਬੋਲਿਅ : "ਰਾਜਾ ਜੀ ਕਾ ਇਕਬਾਲ ਬੁਲੰਦ ਹੋ ।"

੫੭