ਪੰਨਾ:Hakk paraia.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

' ਚੌਧਰੀ, ਮਲਕ ਸਾਹਿਬ......

ਹੈਂ ! ਮਲਕ ਸਾਹਿਬ । ਲੰਬੜ ਇਕਵਾਰਗੀ ਕੰਬ ਗਿਆ। “ਕਿਥੇ ਨੇ ? ਉਹ ਤੇ ਬਾਹਰ ਗਏ ਹੋਏ ਸਨ...ਸੁਲਤਾਨਪੁਰ ।" ਤੇ ਘਬਰਾਹਟ ਵਿਚ ਉਹ ਕਿੰਨੇ ਹੀ ਸਵਾਲ ਪੁਛ ਗਿਆ ।

"ਕਦੇ ਦੇ ਬਾਗ ਵਿਚ ਆਏ ਹੋਏ ਨੇ ।"

"ਤਾਂ ਤੇ......ਲੰਬੜ ਸੋਚੀ ਪੈ ਗਿਆ । ਕੁੱਝ ਦੇਰ ਬਾਅਦ ਉਸ ਫੇਰ ਪੁਛਿਆ | ਗੁੱਸੇ ਵਿਚ ਤੇ ਨਹੀਂ ਮਲਕ ਸਾਹਿਬ ?"

“ਹੈਸਨ ਤੇ ਗੁੱਸੇ ਵਿਚ ਪਰ ਮੈਂ......"

“ਪਰ ਤੂੰ ਕੀ ? ਲੰਬੜ ਨੇ ਕਾਹਲੀ ਨਾਲ ਪੁਛਿਆ ।"

'ਮੈਂ ਝੂਠ ਬੋਲ ਕੇ ਠੰਢਾ ਕਰ ਆਇਆਂ ।"

“ਉਹ ਕਿਵੇਂ ?

“ਪੁਛਦੇ ਸਨ ਲੰਬੜ ਕਿਥੇ ਹੈਂ, ਮੈਂ ਕਿਹਾ ਸੀ ਸਾਰੇ ਬੰਦਿਆਂ ਸਮੇਤ ਮਰੱਬਿਆਂ ਨੂੰ ਗਏ ਆ । ਬਾਗ ਵਿਚ ਅਜ ਕੋਈ ਬੰਦਾ ਪਰੰਦਾ ਨਹੀਂ ਦਿਸਦਾ ।"

“ਸੱਚ ! ਸ਼ਾਬਾਸ਼ ਤੂੰ ਬਹੁਤ ਸਿਆਣਾ ਏ।” ਲੰਬੜ ਨੇ ਸੁਖ ਦਾ ਸਾਹ ਲੈਂਦਿਆਂ ਆਖਿਆਂ ।

“ਪਰ ਤੁਸੀਂ ਜ਼ਰਾਂ ਜਲਦੀ ਚਲੋ, ਮਲਕ ਸਾਹਿਬ ਕਿਤੇ ਏਧਰ ਹੀ ਨਾ ਆ ਜਾਣ । ਫੇਰ ਤੁਹਾਡੇ ਨਾਲ ਮੇਰੀ ਜਾਨ ਦੀ ਵੀ ਖ਼ੈਰ ਨਹੀਂ।” ਚੌਕੀਦਾਰ ਨੇ ਅਹਿਸਾਨ ਜਤਾਦਿਆਂ ਆਖਿਆ।

"ਪਰ ਤੂੰ ਆਪੇ ਤੇ ਆਹਨਾਂ ਏਂ ਕਿ ਤੂੰ ਆਖ ਆਇਐਂ ਕਿ ਮੈਂ ਮੁੱਰਬਿਆਂ ਨੂੰ ਗਿਆ ਹੋਇਆ ਲੰਬੜ ਨੂੰ ਕੁੱਝ ਸ਼ੱਕ ਜਿਹਾ ਪੈ ਗਿਆ।

ਪਰ ਚੌਧਰੀ, ਮੈਂ ਇਹ ਵੀ ਆਖ ਆਇਆ ਕਿ ਹੁਣ ਤਕ ਤੁਸੀਂ ਪਰਤ ਆਏ ਹੋਵੇਗੇ ।”

“ਕਿਉਂ ?

ਜੇਕਰ ਗੁੱਸੇ ਵਿਚ ਆਏ ਮਲਕ ਸਾਹਿਬ ਉਧਰ ਨੂੰ ਤੁਰ ਪੈਂਦੇ ਫੇਰ......?

ਚੌਕੀਦਾਰ ਦੀ ਦੂਰ ਅੰਦੇਸ਼ੀ ਨੇ ਲੰਬੜਦਾਰ ਨੂੰ ਕਾਇਲ ਕਰ ਲਿਆ ਸੀ । ਉਹਦੇ ਮੋਢੇ ਨੂੰ ਥਾਪੜਦਿਆਂ ਬੋਲਿਆ : 'ਤੂੰ ਤੇ ਛੁਪਿਆ ਲਾਲ

੫੯