ਪੰਨਾ:Hakk paraia.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਕਲਿਆ ਏਂ।

“ਪਰ ਤੁਸੀਂ ਜਲਦੀ ਚਲੋ । ਕਿਤੇ ਖੇਲ ਹੀ ਨ ਚੌਪਟ ਹੋ ਜਾਏ ।"

ਹਣੇ ਲੈ। ਕਹਿੰਦਿਆਂ ਲੰਬੜ ਕਾਹਲੀ ਨਾਲ ਤਿਆਰ ਹੋਣ ਲਗ ਪਿਆ | ਮੂੰਹ ਹਥ ਧੋ ਉਸ ਕਪੜੇ ਬਦਲ ਲਏ ਤੇ ਫੇਰ ਲੋਈ ਦੀ ਬੁਕਲ ਮਾਰ ਬਾਹਰ ਵਲ ਨਿਕਲਦਿਆਂ ਬੋਲਿਆ : "ਚਲ ਭਈ ।

ਚੌਕੀਦਾਰ ਦੇ ਨਾਲ ਜਦੋਂ ਲੰਬੜ ਮਲਕ ਪਾਸ ਪੁੱਜਾ ਉਦੋਂ ਤਕ ਉਹ ਸ਼ਾਂਤ ਹੋ ਚੁੱਕਾ ਸੀ । ਮਲਕ ਸਾਹਿਬ ਨੂੰ ਝੁਕ ਕੇ ਪ੍ਰਨਾਮ ਕਰਨ ਤੋਂ ਬਾਅਦ ਉਸ ਸਾਹਮਣੇ ਖੜੋ ਬੜੇ ਅਦਬ ਨਾਲ ਪੁਛਿਆ । ਤੁਸਾਂ ਗਰੀਬ ਨੂੰ ਯਾਦ ਕੀਤਾ ਏ ਮਹਾਰਾਜ । ਦਾਸ ਹਾਜ਼ਰ ਹੈ ।"

ਮਲਕ ਨੇ ਨਜ਼ਰ ਭਰ ਲੰਬੜ ਨੂੰ ਸਿਰ ਤੋਂ ਪੈਰਾਂ ਤਕ ਵੇਖਿਆ ਤੇ ਫ਼ੇਰ ਮੁਸਕਰਾ ਕੇ ਬੋਲਿਆ “ਬੀਜਾਈ ਦਾ ਕੰਮ ਠੀਕ ਠਾਕ ਹੋ ਰਿਹਾ ਏ ਨ ।"

“ਹਾਂ ਬੰਦਾ ਪਰਵਰ, ਤੁਹਾਡੀ ਰਹਿਮਤ ਨਾਲ ਸਭ ਕੰਮ ਠੀਕ ਠਾਕ ਹੋ ਰਹੇ ਨੇ । ਮੈਂ ਹੁਣੇ ਮੁੱਰਬਿਆ ਵਲੋਂ ਆ ਰਿਹਾ ਆਂ ।

‘ਸਾਰੇ ਬੰਦੇ ਠੀਕ ਠਾਕ ਕੰਮ ਕਰ ਰਹੇ ਨੇ, ਕੋਈ ਤੰਗ ਤੇ ਨਹੀਂ ਕਰਦਾ ਤੈਨੂੰ।”

“ਨਹੀਂ, ਗਰੀਬ ਨਿਵਾਜ਼, ਤੁਹਾਡੇ ਹੁੰਦਿਆਂ ਮੈਨੂੰ ਕੋਈ ਤੰਗ ਕਰ ਸਕਦਾ ਏ ?

"ਛੁੱਟੀ ਤੇ ਕਿੰਨੇ ਕੁ ਗਏ ਨੇ ।

“ਕੋਈ ਵੀ ਨਹੀਂ ਹਜ਼ੂਰ ।

“ਕੋਈ ਵੀ ਨਹੀਂ, ਇਹ ਕਿਵੇਂ ਹੋ ਸਕਦਾ ਏ ? ਇਹਨਾਂ ਦਿਨਾਂ ਵਿਚ ਤਾਂ ਅਮੂਮਨ ਕੁੱਝ ਨ ਕੁੱਝ ਬੰਦੇ ਜ਼ਰੂਰ ਦਾਅ ਮਾਰ ਜਾਂਦੇ ਨੇ ।"

‘‘ਪਰ ਮਹਾਰਾਜ ਏਸ ਵਾਰ ਤੇ......ਕਹਿੰਦਾ ਕਹਿੰਦਾ ਲੰਬੜ ਰੁਕ ਗਿਆ । ਉਸ ਨੂੰ ਕੁੱਝ ਯਾਦ ਆ ਗਿਆ ਜਾਪਦਾ ਸੀ ।

“ਹਾਂ ਤੂੰ ਕੀ ਕਹਿ ਰਿਹਾ ਸਾਂਏ ? ਮਲਕ ਦੀ ਅਵਾਜ਼ ਜ਼ਰਾ ਰੱਖਤ ਹੋ ਗਈ ਸੀ ।

"ਹਜ਼ੂਰ ਇਕ ਬੰਦਾ ਗਿਆ ਏ ਛੁਟੀ ।

"ਦੇਖਿਆਂ ਨਿਕਲ ਗਿਆ ਨਾ ਕੋਈ ਨ ਕੋਈ । ਕੌਣ ਏ ਉਹ ?

੬੦