ਪੰਨਾ:Hakk paraia.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੋਲੀ ਜਿਹੀ ਚਪਤ ਦੇ ਮਾਰੀ ।

ਜਨਕ ਹੋਰ ਸੁੰਗੜ ਗਈ ।

“ਪਾਣੀ ਭਰਿਆ ਪਿਆ ? ਮਲਕ ਨੇ ਗੱਲ ਦਾ ਰੁਖ ਬਦਲਿਆ ।

"ਹੂੰ, ਤੁਸੀਂ ਇਸ਼ਨਾਨ ਕਰੋ ਮੈਂ ਤੁਹਾਡੇ, ਬਸਤਰ ਲਿਔਨੀ ਆਂ ਕਹਿ ਜਨਕ ਛੇਤੀ ਨਾਲ ਉਥੋਂ ਟੁਰ ਪਈ ।

“ਅਜ ਨਵੇਂ ਬਸਤਰ ਮਿਲਣਗੇ ? ਮਲਕ ਨੇ ਉਸਨੂੰ ਰੋਕਣ ਲਈ ਉਚੀ ਦੇਣੀ ਪੁਛਿਆ।

“ਹਾਂ ਹਾਂ ਬਿਲਕੁਲ, ਉਸ ਮੂੰਹ ਪਿਛੇ ਘੁੰਮਾ ਕੇ ਆਖਿਆ ਪਰ ਉਹ ਰੁਕੀ ਨਹੀਂ।


ਇਸ਼ਨਾਨ ਕਰਨ ਉਪਰੰਤ ਜਦੋਂ ਮਲਕ ਗੁਸਲਖ਼ਾਨੇ 'ਚੋਂ ਨਿਕਲ ਰਸੋਈ ਘਰ ਵਿਚ ਪੁੱਜਾ, ਜਨਕ ਭੋਜਨ ਤਿਆਰ ਕਰ ਚੁਕੀ ਸੀ । ਗਿਲੇ ਗਿਲੇ ਚੌਕੇ ਤੇ ਮਲਕ ਦੇ ਬੈਠਣ ਲਈ ਉਸ ਆਸਣ ਵਿਛਾ ਦਿਤਾ । ਮਲਕ ਆਸਣ ਤੇ ਬੈਠ ਗਿਆ ਤੇ ਜਨਕ ਭੋਜਨ ਪਰੋਸਣ ਲਗ ਪਈ । ਪਹਿਲਾਂ ਇਕ ਥਾਲ ਪਰੋਸ ਉਹ ਪ੍ਰਭੂ ਦੀ ਮੂਰਤੀ ਨੂੰ ਭੋਗ ਲਵਾ ਲਿਆਈ ਐਨਾ ਚਿਰ ਮਲਕ ਨੂੰ ਚੁਪਚਾਪ ਬੈਠੇ ਰਹਿਣਾ ਔਖਾ ਜਿਹਾ ਭਸਿਆਂ । ਉਸ ਦੋਵੇਂ ਹਥ ਜੋੜਦਿਆਂ ਆਖਿਆ: “ਭੋਜਨ ਦਾ ਸਵਾਲ ਹੈ, ਦੇਵੀ।

ਸੁਣਕੇ ਜਨਕ ਖਿੜ ਖਿੜਾ ਕੇ ਹੱਸ ਪਈ । ਛੇਤੀ ਛੇਤੀ ਥਾਲ ਪਰੋਸ ਮਲਕ ਵਲ ਵਧਾਂਦਿਆਂ ਉਹ ਬੋਲੀ : ਭੋਗ ਲਾਉ ਸ੍ਵਾਮੀ ।"

"ਭਈ ਸਿਰਫ ਭੋਗ ਲਾਇਆਂ ਗੱਲ ਨਹੀਂ ਬਣਨੀ, ਮੈਨੂੰ ਤੇ ਭੁਖ ਲਗੀ ਏ ।" ਮਲਕ ਨੇ ਡਾ ਜਿਹਾ ਮੂੰਹ ਕਰਕੇ ਆਖਿਆ।

ਜਨਕ ਦਾ ਹਾਸਾ ਡੁਲ੍ਹ ਪਿਆ । ਬੜੀਆਂ ਸ਼ਰਾਰਤਾਂ ਕਰਦੇ ਓ ਅਜ ! ਆਖ ਨਜ਼ਰ ਭਰ ਮਲਕ ਦੇ ਚਿਹਰੇ ਵਲ ਤਕਦਿਆਂ ਜਨਕ ਨੇ ਨਜ਼ਰ ਝੁਕਾ ਲਈ ।

'ਤਾਂ ਮੈਂ ਸ਼ਰਾਰਤੀ ਹੋਇਆ ? ਜ਼ਰਾ ਏਧਰ ਵੇਖ ਨ ?

ਜਨਕ ਦੀਆਂ ਨਜ਼ਰਾਂ ਉਠੀਆਂ ਪਰ ਮਲਕ ਨਾਲ ਨਜ਼ਰ ਮਿਲਦਿਆਂ ਹੀ ਫੇਰ ਝੁਕ ਗਈਆਂ ।

੬੩