ਪੰਨਾ:Hakk paraia.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀ ਲੈਂਦੇ ਨੇ । ਪਤਾ ਨਹੀਂ ਲੱਗਦਾ ਇਹਨਾਂ ਨੂੰ ਕਿਹੜੇ ਵੇਲੇ ਗੁੱਸਾ ਚੜ੍ਹ ਜਾਂਦਾ ਏ ਤੇ ਕਿਹੜੇ ਵੇਲੇ ਪਿਆਰ ਉਮੱਡ ਪੈਂਦਾ ਹੈ । ਜੇ ਗੁੱਸੇ ਵਿਚ ਆਏ ਕਦੇ ਵਾਧੀ ਘਾਟੀ ਕਰ ਵੀ ਲੈਂਦੇ ਨੇ ਤਾਂ ਮਗਰ ਪਛਤਾਵੇ ਦੇ ਹੰਝੂ ਕੇਰਨ ਲਗ ਪੈਂਦੇ ਨੇ । ਗੱਲ ਗੱਲ ਤੇ ਹਾਸਾ ਮਜ਼ਾਕ ਕਰ ਅਗਲੇ ਦਾ ਗੁੱਸਾ ਮਾਰ ਦੇਂਦੇ ਨੇ । ਆਪ ਤੇ ਕਦੇ ਰੁਸਦੇ ਨਹੀਂ ਪਰ ਰੁਸਿਆਂ ਨੂੰ ਮਨਾਣ ਦੇ ਉਸਤਾਦ ਨੇ, ਉਸਤਾਦ ! ਇਹੋ ਜਿਹਾ ਸਭਾ ਤੇ ਰੱਬਾ ਸਾਰਿਆਂ ਦੇ ......

"ਕਿਹੜੀਆਂ ਸੋਚਾ ਵਿਚ ਗਵਾਚ ਗਏ ਹੋ, ਹਰ ਵੇਲੇ ਮੇਰੇ ਬਾਰੇ ਨੂੰ ਸੋਚਿਆ ਕਰੋ ।’’ ਮਲਕ ਦੇ ਇਹ ਬੋਲ ਕੰਨੀਂ ਪੈਂਦਿਆਂ ਹੀ ਜਨਕ ਤ੍ਰਬਕ ਪਈ। ਉਹਦੀ ਸੋਚ ਲੜੀ ਟੁਟ ਗਈ । ਜਿਵੇਂ ਕੋਈ ਚੋਰ ਚੋਰੀ ਕਰਦਾ ਫੜਿਆ ਜਾਏ, ਉਹ ਕੱਚੀ ਜਿਹੀ ਹੋ ਗਈ । ਹੱਯਾ ਨਾਲ ਉਹਦਾ ਚਿਹਰਾ ਲਾਲ ਹੋ ਗਿਆ । ਘਬਰਾਈ ਤੇ ਸ਼ਰਮਾਈ ਜਿਹੀ ਨਜ਼ਰੇ ਉਸ ਨਜ਼ਰ ਭਰ ਮਲਕ ਵਲ ਤਕਿਆ ਤੇ ਫੇਰ ਨਜ਼ਰਾਂ ਝੁਕਾ ਲਈਆਂ ।

“ਕਿਸੇ ਬਾਰੇ ਬਹੁਤਾ ਨਹੀਂ ਸੋਚਦਾ, ...ਛਡੋ ਭੋਜਨ ਕਰੋ ।" ਉਠਦਾ ਹੋਇਆ ਮਲਕ ਬਲਿਆ। ਮਲਕ ਨੇ ਕਿਸ ਵੇਲੇ ਖਾਣਾ ਸਮਾਪਤ ਕਰਕੇ ਕੁਰਲੀ ਕੀਤੀ ਤੇ ਪ੍ਰਭੂ ਦੇ ਸ਼ੁਕਰਾਨੇ ਦਾ ਮੰਤਰ ਉਚਾਰਿਆ, ਜਨਕ ਨੂੰ ਪਤਾ ਨਹੀਂ। ਉਹ ਤੇ ਆਪਣੀਆਂ ਸੋਚਾਂ ਵਿਚ ਗਵਾਚੀ ਹੋਈ ਸੀ।

"ਹੁਣ ਕਰੋ ਵੀ ਨਾ ਭੋਜਨ ? ਬੱਸ ਕਰੋ ।" ਰਸੋਈ ਘਰ ਦੇ ਦਰਵਾਜ਼ੇ ਕੋਲ ਜਾ ਮਲਕ ਨੇ ਛੇ ਮੰਹ ਮੋੜ ਕੇ ਫੇਰ ਆਖਿਆ।

ਜਨਕ ਹਮੇਸ਼ਾ ਹੀ ਪਤੀ ਦੇ ਘਰੋਂ ਚਲੇ ਜਾਣ ਉਪਰੰਤ ਭੋਜਨ ਕਰਦੀ ਸੀ ਪਰ ਅਜ ਉਸ ਤੋਂ ਜਿਵੇਂ ਮਲਕ ਦਾ ਆਖਾ ਮੋੜਿਆ ਨਹੀਂ ਗਿਆ। |

ਜਦੋਂ ਜਨਕ ਖਾ ਪੀ ਕੇ ਰਸੋਈ ਘਰ 'ਚੋਂ ਬਾਹਰ ਨਿਕਲੀ ਸਾਹਮਣੇ ਬਰਾਂਡੇ ਵਿਚ, ਦਰਬਾਰ ਜਾਣ ਲਈ ਤਿਆਰ ਖੜਾ ਮਲਕ ਉਸਦੀ ਇੰਤਜ਼ਾਰ ਕਰ ਰਿਹਾ ਸੀ । ਜਨਕ ਨੂੰ ਵੇਖ ਉਹਦੇ ਚਿਹਰੇ ਤੇ ਸ਼ਰਾਰਤਮਈ ਮੁਸਕਾਣ ਖਿੰਡ ਪਈ ।

ਜਨਕ ਸ਼ਰਮਾ ਗਈ। ਪਰ ਪੋਲੇ ਪੋਲੇ ਕਦਮ ਪੁਟਦੀ ਉਹ ਉਸਦੇ ਕੋਲ ਜਾ ਹੀ ਪਹੁੰਚੀ ਮਲਕ ਕੇ ਬੜੇ ਪਿਆਰ ਨਾਲ ਉਸਨੂੰ ਆਪਣੀਆਂ ਬਾਹਵਾਂ ਵਿਚ ਵਲ ਲਿਆ ਤੇ ਫ਼ੇਰ ਉਸਦੇ ਗੁਲਾਬੀ ਹੋਠਾਂ ਨੂੰ ਚੁੰਮਕੇ

੬੫