ਪੰਨਾ:Hakk paraia.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੋਲਿਆ "ਸ਼ੁਕਰੀਆ"

“ਕਦੋਂ ਪਰਤਗੇ ।" ਤੁਰਨ ਲਈ ਉਠੇ ਮਲਕ ਦੇ ਕਦਮ ਨੂੰ ਜਨਕ ਦੇ ਬੋਲਾਂ ਨੇ ਉਥੇ ਹੀ ਰੋਕ ਲਿਆ ਮੁਸਕਰਾ ਕੇ ਜਨਕ ਵਲ ਤੱਕਦਾ ਮਲਕ ਬੋਲਿਆ : “ਜਦੋਂ ਕਹੋ ।"

‘‘ਛੇਤੀ ਆ ਜਾਇਆ ਜੇ ।"

"ਕਿੱਡੀ ਛੇਤੀ ?"

'ਏਡੀ ਛੇਤੀ |' ਜਨਕ ਨੇ ਚੁਟਕੀ ਮਾਰਦਿਆਂ ਆਖਿਆ ਤੇ ਫਿਰ ਉਹ ਦੋਵਾਂ ਹੀ ਖਿੜ ਖਿੜਾਕੇ ਹੱਸ ਪਏ ।

“ਹੱਛਾ।' ਕਹਿ ਮਲਕ ਫੇਰ ਤੁਰਨ ਹੀ ਲੱਗਾ ਸੀ । ਕਿ ਜਨਕ ਫਰ ਬੋਲ ਪਈ : “ਸੱਚ ਜ਼ਰਾ ਸੁਣਿਆ ਜੇ ।"

"ਦਸੋ ਹਜ਼ੂਰ । ਮੈਨੂੰ ਦੇਰ ਹੋ ਰਹੀ ਏ ।"

“ਦੁਪਹਿਰੇ ਖਾਣਾ ਖਾਣ ਆਉਗੇ ਨ ?

'ਨਹੀਂ। ਅਜ ਤੇ ਮੁਸ਼ਕਲ ਏ । ਮੈਂ ਏਨੇ ਦਿਨ ਬਾਹਰ ਰਿਹਾ ਹਾਂ, ਪਤਾ ਨਹੀਂ ਪਿਛੇ ਕੰਮ ਕਿੰਨਾ ਕੁ ਉਲਝਿਆ ਪਿਆ ਏ ।

"ਆ ਜਾਇਆ ਜੇ ਕੰਮ ਤੇ ਸਦਾ ਹੁੰਦੇ ਹੀ ਰਹਿੰਦੇ ਨੇ " ਜਨਕ ਨੇ ਜਿਵੇਂ ਤਰਲਾ ਪਾਇਆ । ਤੇ ਫ਼ੇਰ ਕੁੱਝ ਦੇਰ ਰੁਕ ਕੇ ਬੋਲੀ "ਅਜ ਦੁਪਹਿਰੇ ਪਰੋਹਿਤ ਜੀ ਦਾ ਭੋਜਣ ਆਖਿਆ ਹੋਇਆ ਏ, ਜ਼ਰੂਰ ਆਇਆ ਜੇ ।"

"ਕੋਸ਼ਸ਼ ਕਰਾਂਗਾ ।”

‘‘ਕੋਸ਼ਸ਼ ਨਹੀਂ, ਜ਼ਰੂਰ । ਕਹਿ ਜਨਕ ਨੇ ਉਹਦੇ ਗਲ ਬਾਹਵਾਂ ਪਾ ਲਈਆਂ ।

“ਹੱਛਾ ਬਾਬਾ ਜ਼ਰੂਰ ਸਹੀ। ਪਿਆਰ ਨਾਲ ਜਨਕ ਦੀ ਪਿੱਠ ਪਲੋਸਦਾ ਮਲਕ ਬੋਲਿਆਂ : “ਪਰ ਭੋਜਨ......ਕੁੱਝ ਕਹਿੰਦਾ ਕਹਿੰਦਾ ਮਲਕ ਰੁਕ ਗਿਆ । ਉਹਦੀ ਨਜ਼ਰ ਡਿਉਢੀ ਵਲ ਮੁੜੇ ਜਾਂਦੇ ਮਿਸਰ ਤੇ ਜਾ ਪਈ ਸੀ। ਮਿਸਰ ਦੇ ਕੁਛੜ ਇਕ ਬਚਾ ਚੁਕਿਆ ਹੋਇਆ ਸੀ ਜੋ ਮਿਸਰ ਦੇ ਮੋਢੇ ਨਾਲ ਲਗਾ ਏਧਰ ਹੀ ਝਾਕ ਰਿਹਾ ਸੀ । ਪਤਾ ਨਹੀਂ ਇਹ ਕਦੋਂ ਦਾ ਇਥੇ ਖੜਾ ਏ ? ਸੋਚ ਮਲਕ ਕੱਚਾ ਜਿਹਾ ਹੋ ਗਿਆ ਤੇ ਫ਼ੇਰ ਉਸ ਜਨਕ ਨੂੰ ਮੋਢਿਓਂ ਫੜ ਪਰ੍ਹਾਂ ਕਰਦਿਆਂ ਆਖਿਆ "ਜਾਨ ਤੂੰ ਵੀ ਖਿਆਲ

੬੬