ਪੰਨਾ:Hakk paraia.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਕੀਤਾ ਕਿ ਵਿਹੜੇ ਵਿਚ ਮਿਸਰ...... ।"

ਮਲਕ ਨੇ ਅਜੇ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਜਨਕ “ਹਾਏ । ਰਾਮ “......ਕਰਦੀ ਹੋਈ ਅੰਦਰ ਵਲ ਭੱਜ ਗਈ।”

ਡਿਉਢੀ ਦੇ ਦਰਵਾਜ਼ੇ ਕੋਲ ਪਹੁੰਚ ਮਿਸਰ ਨੇ ਮੁੜਕੇ ਪਿਛੇ ਤਕਿਆ। ਮਲਕ ਉਸ ਵਲ ਤੁਰਿਆਂ ਆ ਰਿਹਾ ਸੀ । ਇਕ ਵਾਰ ਤਾਂ ਉਹ ਕੰਬ ਗਿਆ ਪਰ ਝਟ ਹੀ ਉਸਨੇ ਆਪਣੇ ਆਪ ਤੇ ਕਾਬੂ ਪਾ ਲਿਆ ।

ਮਲਕ ਦੇ ਕੋਲ ਪੁਜਣ ਤੇ ਉਸ ਝੁਕ ਕੇ ਪ੍ਰਨਾਮ ਕੀਤਾ ਤੇ ਫ਼ੇਰ ਕੁਛੜ ਚੁਕੇ ਬਚੇ ਦੇ ਕੰਨ ਕੋਲ ਮੂੰਹ ਕਰਕੇ ਬੋਲਿਆ “ਰਾਜਾ ਜੀ ਨੂੰ ਨਮਕਾਰ ਕਰੋ ਬੇਟੇ ।"

“ਨਮਤਕਾਰ’’ ਤੋਤਲੀ ਜਿਹੀ ਅਵਾਜ਼ ਸੁਣ ਮਲਕ ਮੁਸਕਰਾ ਪਿਆ।

“ਤੇਰਾ ਨਾਂ ਕੀ ਏ ?

“ਕਿਤਨ ਕਨਈਆ।" ਬਚੇ ਨੇ ਸਹਿਜ ਸੁਭਾ ਉਤਰ ਦਿਤਾ।

"ਬੜਾ ਪਿਆਰਾ ਬਚਾ ਏ, ਮਿਸਰ ਇਹ ਤੇਰਾ ਏ ?"

"ਨਹੀਂ ਹਜ਼ੂਰ ਮੇਰਾ ਪੋਤਰਾ ਏ । "ਪਰ ਹੈ ਬੜਾ ਅੜਬ ਤੇ ਜ਼ਿੰਦੀ। ਜਦੋਂ ਵੀ ਮੈਂ ਘਰੋਂ ਨਿਕਲਣ ਲਗਦਾ ਹਾਂ ਅੜੀ ਪਾ ਬਹਿੰਦਾ ਏ ਮੈਂ ਵੀ ਦਾਣਾ, ਮੈ ਵੀ ਦਾਣਾ’ ਕਰਦਾ ਸਾਰਾ ਘਰ ਸਿਰ ਤੇ ਚੁਕ ਲੈਦਾ ਏ ।

“ਤੂੰ ਇਹਨੂੰ ਨਾਲ ਹੀ ਲੈ ਆਇਆ ਕਰ, ਹਰ ਰੋਜ਼ ?

"ਨਾਲ ਹਜ਼ੂਰ ! ਪਰ......

“ਪਰ ਕੀ ? ਇਹਨੂੰ ਇਥੇ ਹਵੇਲੀ ਵਿਚ ਛੱਡ ਦਿਆ ਕਰ । ਆਪੇ ਖੇਡਦਾ ਰਹੇਗਾ, ਨਾਲੇ ......ਮਲਕ ਕੁਝ ਕਹਿੰਦਾ ਕਹਿੰਦਾ ਰੁਕ ਗਿਆ ।

"ਤੁਸੀਂ ਬੜੇ ਦਿਆਲ ਜੇ ਮਹਾਰਾਜ । ਪਰ ਬਚੇ ਮਾਂਵਾਂ ਬਿਨਾ ਇਕ ਪਲ ਨਹੀਂ ਟਿਕਦੇ । ਨਾਲੇ ਇਹਦੀ ਮਾਂ ਤੇ ਇਹਦੇ ਬਗ਼ੈਰ ਝਟ ਹੀ ਉਦਾਸ ਹੋ ਜਾਂਦੀ ਏ । ਇਕ ਵਾਰ ਹਰ ਅਸੀਂ ਇਸ ਮੁੰਡੇ ਨੂੰ ਲਾਗਲੇ ਪਿੰਡ ਵਿਆਹ ਤੇ ਲੈ ਗਏ । ਦਾਦੀ ਦੇ ਨਾਲ ਹੁੰਦਿਆਂ ਮੁੰਡੇ ਨੇ ਤਾਂ ਮਾਂ ਨੂੰ ਯਾਦ ਨ ਕੀਤਾ। ਪਰ ਜਦੋਂ ਅਸੀਂ ਘਰ ਆਏ ਤਾਂ ਇਹਦੀ ਮਾਂ ਕਿਨਾ ਚਿਰ ਇਹਨੂੰ ਗੱਲ ਨਾਲ ਲਾਈ ਰੋਂਦੀ ਰਹੀ । ਬਚੇ ਦੇ ਪਿਛੇ ਉਸ ਨੇ ਕੁਝ

੬੭