ਪੰਨਾ:Hakk paraia.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਸੀ ਖਾਧਾ ਪੀਤਾ

ਕਿਉਂ ? ਮਲਕ ਨੇ ਹੈਰਾਨ ਹੋ ਕੇ ਪੁੱਛਿਆ।

“ਬਚੇ ਹੀ ਤੇ ਘਰ ਦੀ ਰੌਣਕ ਹੁੰਦੇ ਨੇ ਮਹਾਰਾਜ । ਬਚਿਆਂ ਬਿਨਾਂ ਮਾਵਾਂ ਨੂੰ ਕੁਝ ਚੰਗਾ ਨਹੀਂ ਲਗਦਾ।"

ਮਿਸਰ ਕਹਿ ਤੇ ਗਿਆ ਪਰ ਝੱਟ ਹੀ ਉਸ ਨੂੰ ਮਹਿਸੂਸ ਹੋ ਗਿਆ ਕਿ ਜੋ ਕੁਝ ਉਸ ਆਖਿਆ ਏ, ਉਸ ਨੂੰ ਨਹੀਂ ਸੀ ਆਖਣਾ ਚਾਹੀਦਾ । ਮਲਕ ਦਾ ਚਿਹਰਾ ਜਿਹੜਾ ਹੁਣੇ ਖੁਸ਼ ਖੁਸ਼ ਨਜ਼ਰ ਆ ਰਿਹਾ ਸੀ, ਇਕ ਦਮ ਹਿਰਾਸਿਆ ਗਿਆ ਸੀ । ਕਿੰਨੀ ਦੇਰ ਬਾਅਦ ਉਦਾਸੀ ਭਿੱਜੀ ਆਵਾਜ਼ ਵਿਚ ਬੋਲਿਆ : “ਸੱਚ ਆਖਨੈ ਮਿਸਰ, ਬਚਿਆਂ ਬਿਨਾਂ ਘਰ ਵਿੱਚ ਰੌਣਕ ਨਹੀਂ ਲਗਦੀ ਪਰ ....."

"ਪਰਮਾਤਮਾ ਦੇ ਘਰ ਘਾਟਾ ਨਹੀਂ, ਹਜ਼ਰ, ਤੇ ਉਹਦੇ ਦਰ ਤੋਂ ਕੋਈ ਖਾਲੀ ਵੀ ਨਹੀਂ ਪਰਤਦਾ । ਕਦੇ ਨ ਕਦੇ ਤੁਰਠੇਗਾ ਹੀ । ਮੈਂ ਤੇ ਹਜ਼ਰ, ਦੋ ਵੇਲੇ ਅਰਦਾਸ ਕਰਨਾਂ ਕਿ ਪਰਮਾਤਮਾ ਇਹਨਾਂ ਮਿਲਖਾਂ ਹਵੇਲੀਆਂ ਦਾ ਮਾਲਕ ਬਖਸ਼ੇ ।"

“ਪਰ ਜੇ ਤਕਦੀਰ ਹੀ ਸੜੀ ਹੋਏ ਤਾਂ ਅਰਦਾਸਾਂ ਕੀ ਕਰਨਗੀਆਂ ?"

“ਇੰਝ ਨਾ ਆਖੋ ਹਜ਼ੂਰ ! ਤਕਦੀਰ ਸੜੇ ਤੁਹਾਡੇ ਦੁਸ਼ਮਣਾਂ ਦੀ ।"

ਮਲਕ ਨੇ ਹੁੰਗਾਰਾ ਨਹੀਂ ਭਰਿਆ । ਠੰਢਾ ਸਾਹ ਭਰ ਉਹ ਖ਼ਿਆਲਾ ਵਿਚ ਗਵਾਚ ਗਿਆ ।

ਕਿੰਨੀ ਦੇਰ ਚੁਪ ਛਾਈ ਰਹੀ । ਤੇ ਫੇਰ ਮਿਸਰ ਨੇ ਚਪ ਨੂੰ ਤੋੜਦਿਆਂ ਆਖਿਆ : ਹਜ਼ੂਰ ਜੇ ਹੁਕਮ ਕਰੋ ਤਾਂ ਮੈਂ ਬਚੇ ਨੂੰ ਘਰ ਛੱਡ ਆਵਾਂ । ਮੈਨੂੰ ਤੁਹਾਡੇ ਔਣ ਦੀ ਖਬਰ ਨਹੀਂ ਸੀ ਮਿਲੀ, ਪਤਾ ਹੀ ਕਰਨ ਆਇਆ ਸਾਂ ਨਹੀਂ ਤੇ ਬਚੇ ਨੂੰ......।

"ਜਾਓ ! ਮਿਸਰ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਮਲਕ ਨੇ ਉਸ ਨੂੰ ਜਾਣ ਲਈ ਕਹਿ ਦਿਤਾ ।

“ਹੁਣੇ ਆਇਆ ਹਜ਼ੂਰ", ਕਹਿ ਮਿਸਰ ਚਲਾ ਗਿਆ।

ਜਦੋਂ ਮਿਸਰ ਘਰੋਂ ਪਰਤ ਕੇ ਆਇਆ, ਮਲਕ ਦੀਵਾਨ ਖ਼ਾਨੇ ਵਿਚ ਬੈਠਾ ਸ਼ਰਾਬ ਪੀ ਰਿਹਾ ਸੀ। ਮਿਸਰ ਨੂੰ ਵੇਖ ਕੇ ਬੋਲਿਆ : “ਆਹ ਦਰਖਾਸਤ ਦੇ ਆ ਮਿਸਰ, ਅਜ ਮੈਂ ਦਰਬਾਰ ਨਹੀਂ ਜਾਣਾ, ਮੇਰੀ ਤਬੀਅਤ

੬੮