ਪੰਨਾ:Hakk paraia.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਿਪਾਈ ਚੁਕ ਇਕ ਕੋਨੇ ਵਿਚ ਰਖ ਦਿਤੀ। ਸੁਰਾਹੀ ਚੁਕ ਅਲਮਾਰੀ ਵਿਚ ਟਿਕਾ ਦਿਤੀ ਤੇ ਪਿਆਲੇ ਦੇ ਟੋਟੇ ਚੁਕ ਬਾਹਰ ਸੁਟ ਦਿਤੇ । ਅੱਖ ਫਰਕੇ ਵਿਚ ਸਾਰਾ ਕਮਰਾ ਸਾਫ਼ ਹੋ ਗਿਆ । ਫੇਰ ਉਸ ਮੁਲਕ ਦੇ ਪੈਰਾਂ 'ਚੋਂ ਜੁਤੀ ਲਾਹ ਉਸਨੂੰ ਚੁਕ ਕੇ ਸਰਹਾਣੇ ਉਪਰ ਕਰ ਦਿਤਾ। ਜਨਕ ਪਥਰ ਬਣੀ ਸਭ ਕੁੱਝ ਵੇਖਦੀ ਰਹੀ। ਇਸ ਕੰਮ ਵਲੋਂ ਵਿਹਲੇ ਹੋ ਮਿਸਰ ਨੇ ਜਦੋਂ ਜਨਕ ਵਲ ਵੇਖਿਆ ਤਾਂ ਉਹਦੀਆਂ ਪਥਰਾਈਆਂ ਅੱਖਾਂ ਵਿਚ ਲਿਸ਼ਕਦੇ ਹੰਝੂ ਵੇਖ ਉਹਦੀ ਸਾਰੀ ਹੁਸ਼ਿਆਰੀ ਉੱਡ ਗਈ । ਉਹ ਭੈੜਾ ਜਿਹਾ ਮੂੰਹ ਬਣਾਕੇ ਬੋਲਿਆ : "ਬੇਟੀ, ਮਲਕ ਸਾਹਿਬ ਨੇ ਅਜ ਕੁੱਝ ਜ਼ਿਆਦਾ ਹੀ ਪੀ ਲਈ ਹੈ । ਜੇ ਕਹੋ ਤਾਂ ਹਕੀਮ ਨੂੰ ਬੁਲਾ ਲਿਆਵਾਂ ?"

ਜਨਕ ਕੁੱਝ ਨਹੀਂ ਬੋਲੀ। ਉਹ ਬੇਸੁਧ ਪਏ ਮਲਕ ਵਲ ਇਕ ਟਕ ਵੇਖਦੀ ਰਹੀ । ਤੇ ਫੇਰ ਉਸ ਦੀਆਂ ਅੱਖਾਂ 'ਚੋਂ ਤ੍ਰਿ ਤ੍ਰਿਪ ਹੰਝੂ ਵਹਿ ਤੁਰੇ । ਮਿਸਰ ਦਾ ਦਿਲ ਪਸੀਜ ਗਿਆ : "ਬੇਟਾ, ਏਨਾ ਦਿਲ ਨਹੀਂ ਥੋੜ੍ਹਾ ਕਰੀਦਾ, ਹੁਣੇ ਠੀਕ ਹੋ ਜਾਂਦੇ ਨੇ, ਮੈਂ ਹਕੀਮ ਨੂੰ ਬੁਲਾ ਲਿਔਣਾ । ਆਖਦਾ ਮਿਸਰ ਕਾਹਲੀ ਨਾਲ ਬਾਹਰ ਚਲਾ ਗਿਆ ।

ਜਦੋਂ ਕੁੱਝ ਦੇਰ ਬਾਅਦ ਮਿਸਰ ਪਰਤ ਕੇ ਆਇਆ ਉਸਦੇ ਨਾਲ ਵੈਦ ਦੁਨੀ ਚੰਦ ਸੀ । ਦੁਨੀ ਚੰਦ ਇਸ ਖ਼ਾਨਦਾਨ ਦਾ ਘਰੇਲੂ ਵੈਦ ਸੀ । ਹਰ ਦੁਖ ਸੁਖ ਸਮੇਂ ਔਣ ਜਾਣ ਕਾਰਨ ਉਹਦੀ ਇਸ ਟੱਬਰ ਦੇ ਜੀਆਂ ਨਾਲ ਡੂੰਘੀ ਸਾਂਝ ਸੀ । ਇਸ ਲਈ ਬੂਹੇ ਵੜਦੇ ਹੀ ਬੜੀ ਘਬਰਾਈ ਜਿਹੀ ਅਵਾਜ਼ ਵਿਚ ਬੋਲਿਆ : “ਕੀ ਗੱਲ ਏ ਭਈ, ਸੁਖ ਤੇ ਹੈ ?

ਜਨਕ ਨੇ ਛੇਤੀ ਨਾਲ ਆਪਣੇ ਸਿਰ ਦਾ ਪਲੂ ਸੰਵਾਰ ਲਿਆ । ਤੇ ਉਹ ਮੁਲਕ ਦੇ ਪਲੰਘ ਤੋਂ ਥੋੜ੍ਹਾ ਜਿਹਾ ਪਿਛੋਂ ਹੋ ਗਈ । ਵੈਦ ਜੀ ਨੇ ਪਲੰਘ ਤੇ ਬੈਠ ਮਲਕ ਦੀ ਨਬਜ਼ ਵੇਖੀ। ਉਹਦੇ ਦਿਲ ਤੇ ਹਥ ਰਖ ਉਸ ਦੀ ਧੜਕਣ ਜਾਚੀ । ਅਖਾਂ ਦੇ ਪੜਦੇ ਚੁਕ ਅੱਖਾਂ ਤਕੀਆਂ ਤੇ ਫੇਰ ਮਿਸਰ ਵਲ ਮੂੰਹ ਕਰਕੇ ਬੋਲੇ ਬਹੁਤ ਜ਼ਿਆਦਾ ਨਸ਼ਾ ਕਰ ਲਿਆ ਨੇ, ਏਨਾਂ ਨਸ਼ਾ,...ਤੇ ਫੇਰ ਜਿਵੇਂ ਉਸ ਨੂੰ ਕੋਲ ਖਲੋਤੀ ਜਨਕ ਦਾ ਖਿਆਲ ਆ ਗਿਆ, ਵਾਕ ਅਧੂਰਾ ਹੀ ਛੱਡ ਉਸ ਗੱਲ ਦਾ ਰੁਖ ਬਦਲਦਿਆਂ ਆਖਿਆ : ਘਬਰਾਣ ਦੀ ਕੋਈ ਗੱਲ ਨਹੀਂ, ਆਂਹ ਦਵਾਈ ਮੈਂ ਦੇਨਾਂ, ਕੁੱਝ ਕੁੱਝ ਵਕਫ਼ੇ ਬਾਅਦ ਪਾਣੀ ਵਿਚ ਮਿਲਾ ਕੇ ਦੇਂਦੇ ਜਾਉ । ਛੇਤੀ ਹੋਸ਼

੭੨