ਪੰਨਾ:Hakk paraia.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਂ ਜਾਏਗੀ ।

ਤੇ ਆਪਣੀ ਪੋਟਲੀ ਫੋਲ ਫਾਲ ਦੋ ਤਿੰਨ ਸ਼ੀਸ਼ੀਆਂ ਵਿਚੋਂ ਦਵਾਈ ਮਿਲਾਕੇ ਛੇ ਸੱਤ ਪੁੜੀਆਂ ਬਣਾ ਮਿਸਰ ਨੂੰ ਦੇਂਦਿਆਂ ਫੇਰ ਆਖਿਆ : "ਘਬਰਾਣ ਵਾਲੀ ਗੱਲ ਕੋਈ ਨਹੀਂ ਪਰ ਬਹੁਤ ਛੇਤੀ ਹੋਸ਼ ਵਿਚ ਆਉਣਾ ਚੰਗਾ ਨਹੀਂ। ਤਰਕਾਲਾਂ ਤਕ ਹੋਸ਼ ਆ ਜਾਏਗੀ।:

“ਤਰਕਾਲਾਂ ਤਕ ? ਜਨਕ ਨੇ ਹੌਲੀ ਜਿਹੀ ਸਹਿਮੀ ਅਵਾਜ਼ ਵਿਚ ਆਖਿਆ।

“ਹਾਂ ਬੇਟਾ ਏਦੂੰ ਪਹਿਲਾਂ ਹੋਸ਼ ਆ ਵੀ ਜਾਏ ਤਾਂ ਆਹ ਪੁੜੀ ਦੇ ਦੇਣਾ, ਰੱਬ ਭਲੀ ਕਰੇਗਾ । ਕਹਿ ਵੈਦ ਜੀ ਉਠ ਖਲੋਤੇ । ਉਹਨਾਂ ਦਾ ਥੈਲਾ ਚੁਕੀ ਮਿਸਰ ਵੀ ਉਹਨਾਂ ਦੇ ਮਗਰ ਹੀ ਨਿਕਲ ਗਿਆ । ਕਾਫ਼ੀ ਦੇਰ ਬਾਅਦ ਜਦੋਂ ਉਹ ਪਰਤਕੇ ਆਇਆ । ਜਨਕ ਉਵੇਂ ਹੀ ਅਡੋਲ ਖੜੀ ਸੀ । 'ਬੇਟੀ ਜਾਉ ਆਪਣੇ ਕੰਮਕਾਰ ਲਗੋ । ਏਨਾ ਦਿਲ ਨਹੀਂ ਥੋੜਾ ਕਰੀਦਾ। ਮੈਂ ਇਥੇ ਹੀ ਹਾਂ ਸ਼ਾਮ ਤਕ । ਕਹਿ ਮਿਸਰ ਮਲਕ ਦੀ ਪੁਆਂਦੀ ਵਲ ਭੋਇੰ ਤੇ ਹੀ ਬੈਠ ਗਿਆ । ਕੁੱਝ ਦੇਰ ਬਾਅਦ ਬਿਨਾ ਕੁੱਝ ਕਹਿ ਜਨਕ ਚੁਪ ਚਾਪ ਅੰਦਰ ਚਲੀ ਗਈ ।

੭੩