ਪੰਨਾ:Hakk paraia.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੂਜੀ ਕਿੰਨੀ ਕੁ ਭੰਨਣੀ ਏ ? ਤੇ ਚਾਸ ਕਦੋਂ ਮਿਲਾਣੀ ਏ ? ਖੀਰ ਬਣਾਣ ਲਈ ਗਰਮ ਰਖੇ ਦੁਧ ਵਿਚ ਚੌਲ ਕਿੰਨੇ ਕੁ ਪਾਣੇ ਨੇ ? ਹਰ ਕੰਮ ਵਿਚ ਮਾਲਕਣ ਦੀ ਰਾਇ ਲੈਣਾ ਉਹ ਜਿਵੇਂ ਬਹੁਤ ਜ਼ਰੂਰੀ ਸਮਝਦੀ ਸੀ ।

ਰਾਧਾ, ਜਿਦ੍ਹੇ ਜੁੰਮੇ ਅਜ ਉਪਰਲੇ ਕੰਮ ਲੱਗੇ ਸਨ, ਨੇ ਸਾਰੇ ਬਰਤਨ ਚੰਗੀ ਤਰ੍ਹਾਂ ਮਾਂਜ ਧੀ ਦੇ ਲਿਸ਼ਕਾ ਦਿਤੇ ਸਨ । ਪਰੋਹਿਤ ਜੀ ਦੇ ਬੈਠਣ ਲਈ, ਗਊ ਦੇ ਗੋਬਰ ਨਾਲ ਚੌਂਕਾ ਪੋਝ ਕੇ ਫੇਰ ਹੁਣ ਸੁਲਖਣ ਨਾਲ ਹਥ ਵਟਾਣ ਲਗ ਗਈ ਸੀ । ਜਦੋਂ ਸਾਰੀਆਂ ਸਬਜ਼ੀਆਂ ਭਾਜੀਆਂ ਤਿਆਰ ਹੋ ਗਈਆਂ ਤਾਂ ਸੁਲਖਣਾ ਨੇ ਆਪਣੀ ਬਾਂਹ ਨਾਲ ਮੱਥੇ ਤੋਂ ਪਸੀਨਾ ਪੂੰਝਦਿਆਂ ਪੁਛਿਆ ; "ਰਾਣੀ ਜੀ, ਹੁਣ ਪੂੜੀਆਂ ਲਈ ਮੈਦਾ ਮਲ ਲਵਾਂ, ਵਕਤ ਤੇ ਕਾਫ਼ੀ ਹੋ ਗਿਆ ਲਗਦਾ ਏ ?"

"ਮਲ ਲੈ। ਜਨਕ ਨੇ ਰਖਾ ਜਿਹਾ ਜਵਾਬ ਦਿਤਾ।

ਸੁਲਖ਼ਣਾ ਨੇ ਹੈਰਾਨ ਹੋ ਕੇ ਆਪਣੀ ਮਾਲਕਣ ਦੇ ਚਿਹਰੇ ਵਲ ਖਿਆ। ਐਡੀ ਬੇਰੁਖੀ ਨਾਲ ਤੇ ਕਦੇ ਵੀ ਜਨਕ ਉਹਦੇ ਨਾਲ ਨਹੀਂ ਸੀ ਬੋਲੀ । ਪਰ ਜਿਉਂ ਹੀ ਉਹਦੀ ਨਜ਼ਰ ਰਾਣੀ ਦੇ ਹਿਰਾਸੇ ਚਿਹਰੇ ਤੋਂ ਪਈ ਉਹਦਾ ਸਾਹ ਸੱਤ ਉੱਡ ਗਿਆ ! ਉਹ ਘਬਰਾਈ ਜਿਹੀ ਅਵਾਜ਼ ਵਿੱਚ ਬੋਲੀ ; “ਮਾਲਕਣ, ਕੀ ਗੱਲ ਤੁਹਾਡੀ ਤਬੀਅਤ ਤੇ ਠੀਕ ਹੈ ?

“ਠੀਕ ਏ । ਜਨਕ ਨੇ ਇਸ ਤੋਂ ਵਧ ਕੁੱਝ ਨਹੀਂ ਕਿਹਾ ।

“ਫੇਰ ਤੁਹਾਡਾ ਚਿਹਰਾ ਏਨਾ ਉਦਾਸ ਕਿਉਂ ਏ ?"

ਜਨਕ ਨੇ ਹੁੰਗਾਰਾ ਨਹੀਂ ਭਰਿਆ।

“ਕੌਣ ਆਇਆ ਸੀ ਹਣ ਅਜੇ ? ਮਿਸਰ ਜੀ ਦੀ ਅਵਾਜ਼ ਲਗਦੀ ਸੀ । ਰਾਜਾ ਜੀ ਤੇ ਠੀਕ ਹਨ ! ਸੁਲਖਣਾ ਤੋਂ ਆਪਣੀ ਮਾਲਕਣ ਦੀ ਉਦਾਸੀ ਸਹਿ ਨਹੀਂ ਸੀ ਹੁੰਦੀ । “ਦਸੋ ਨਾ ਰਾਣੀ ਜੀ, ਤੁਸੀਂ ਐਡੇ ਉਦਾਸ ਕਿਉਂ ਜੇ ? ਮੇਰੀ ਸਹੁੰ ਜੇ ।

ਜਨਕ ਫਿਸ ਪਈ । ਉਹਦੀਆਂ ਅੱਖਾਂ ਵਿਚ ਰੁੱਕੇ ਹੰਝੂ ਫੇਰ ਵਹਿ ਤੁਰੇ। ਭਰ ਭਰਾਈ ਅਵਾਜ਼ ਵਿਚ ਉਹ ਬੋਲੀ : “ਕੀ ਦਸਾਂ ਸੁਲਖਣਾ !" ਤੇ ਫੇਰ ਉਹ ਚੁਪ ਕਰ ਗਈ ।

ਸੁਲਖਣ ਦੀ ਘਬਰਾਹਟ ਹੋਰ ਵਧ ਗਈ-- “ਛੇਤੀ ਦਸੋ ਰਾਣੀ ਜੀ ਰਾਂ ਤੇ ਦਿਲ ਬਹਿੰਦਾ ਜਾਂਦਾ ਏ । ਮਲਕ ਸਾਹਿਬ ਦੀ ਤਬੀਅਤ ਤੋਂ

੭੫