ਪੰਨਾ:Hakk paraia.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਠੀਕ ਹੈ ?"

"ਨਹੀਂ।"

ਕੀ ਹੋਇਆ ਨੇ ? ਸਫ਼ਰ ਦੀ ਥਕਾਵਟ ਕਾਰਨ ਸਰੀਰ ਢਿੱਲਾ ਹੋ ਗਿਆ ਹੋਵੇ । ਦੋ ਤਿੰਨ ਦਿਨ ਅਰਾਮ ਕਰਨਗੇ ਠੀਕ ਹੋ ਜਾਣਗੇ। ਇਹਦੇ ਵਿਚ ਫ਼ਿਕਰ ਵਾਲੀ ਕੀ ਗੱਲ ਏ । ਸੁਲਖਣਾ ਨੇ ਆਪੇ ਹੀ ਸਾਰਾ ਹਿਸਾਬ ਕਿਤਾਬ ਲਾ ਜਨਕ ਨੂੰ ਦਿਲਾਸਾ ਦੇਂਦਿਆਂ ਆਖਿਆਂ ।

'ਕਿਸੇ ਦੀ ਸੁਣ ਤੇ ਲਿਆ ਕਰ । ਨਜੂਮੀਆਂ ਕੁਰ ਆਪੇ ਹੀ ਹਿਸਾਬ ਲਾ ਲੈਨੀ ਏਂ।

ਸੁਲਖਣਾਂ ਸ਼ਰਮਿੰਦੀ ਜਿਹੀ ਹੋ ਗਈ । ਪਰ ਫਿਰ ਵੀ ਹੱਸਣ ਦਾ ਯਤਨ ਕਰਦੀ ਹੋਈ ਬੋਲੀ, "ਜੇ ਤੁਸੀਂ ਦੱਸ ਦਿਉ ਤਾਂ ਮੈਨੂੰ ਨਜ਼ੂਮ ਲਾਣ ਦੀ ਕਿਹੜੀ ਲੋੜ ਏ ? ਪਰ ਰੱਬ ਦੇ ਵਾਸਤੇ ਜ਼ਰਾ ਜਲਦੀ ਦਸੋ ।"

“ਸੁਲਖਣਾਂ ਤੇਰੇ ਤੋਂ ਮੈਂ ਕਦੇ ਕੁੱਝ ਲੁਕਾਇਆ ਏ ? ਤੂੰ ਸਭ ਕੁੱਝ ਜਾਨਣੀ ਏਂ । ਉਹਨਾਂ ਨੂੰ ਅਜ ਫ਼ੇਰ ਉਹੀ......"'ਤੇ ਜਨਕ ਦਾ ਗੱਲਾ ਭਰ ਆਇਆ । ਉਹ ਕੁੱਝ ਦੇਰ ਲਈ ਚੁਪ ਹੋ ਗਈ । ਤੇ ਫ਼ੇਰ ਅੱਖਾਂ ਪੂੰਝਦੀ ਹੋਈ ਬੋਲੀ, “ਸਵੇਰ ਦੇ ਦੀਵਾਨਖ਼ਾਨੇ ਵਿਚ ਦਾਰ ਪੀ ਕੇ ਬੇਸੁਧ ਪਏ ਨੇ, ਇਸੇ ਦੁਖੋਂ ।

"ਪਰ ਰਾਣੀ ਜੀ, ਏਹ ਤੇ ਰੱਬ ਦੇ ਵਸ ਏ । ਦੁਧ ਪੁਤ ਤੇ ਭਾਗਾਂ ਨਾਲ ਮਿਲਦਾ ਏ । ਏਦਾਂ ਢੇਰੀ ਢਾਹਿਆਂ ਕੀ ਬਣਦਾ ਏ ?"

“ਮੈਂ ਤੇ ਬੜਾ ਸਮਝਾਂਦੀ ਹਾਂ, ਸੁਲਖਣਾ...ਕਿ ਮੇਰੇ ਵਲ ਵੇਖੋ ਮੈਂ ਵੀ ਸਬਰ ਕਰੀ ਬੈਠੀ ਹਾਂ। ਜੇ ਮੈਂ ਵੀ ਤੁਹਾਡੇ ਵਾਂਗ ਇਸ ਤਰ੍ਹਾਂ ਦਿਲ ਨੂੰ ਲਾ ਲਵਾਂ ਤਾਂ...ਪਰ...ਕਹਿੰਦੇ ਨੇ ਜਦੋਂ ਮੇਰੇ ਦਿਲ ਵਿਚ ਇਹ ਖਿਆਲ ਆਉਂਦਾ ਏ ਕਿ ਮੈਂ ਔਤਰਾ ਹੀ ਮਰ ਜਾਵਾਂਗਾ ਤਾਂ ਮੇਰੇ ਦਿਲ ਨੂੰ ਡੋਬੂ ਪੈਣ ਲਗ ਪੈਂਦੇ ਨੇ ।"

"ਉਹ ਵੀ ਸੱਚੇ ਨੇ, ਰਾਣੀ ਜੀ । ਤਿੰਨ ਵਿਆਹਜ ਵਿਆਹਜੇ, ਬਣਿਆ ਫੇਰ ਵੀ ਕੁਝ ਨਹੀਂ।

“ਪਰ ਇਹਦੇ ਵਿਚ ਮੇਰਾ ਕੀ ਕਸੂਰ ਏ! ਕਿਹੜੀ ਔਰਤ ਮਾਂ ਬਣਨਾ ਨਹੀਂ ਚਾਹੁੰਦੀ ।"

“ਤਾਂ ਕੀ ਮਲਕ ਸਾਹਿਬ ਏਸ ਵਿਚ ਤੁਹਾਡਾ ਦੋਸ਼ ਮੰਨਦੇ ਨੇ ।"

੭੬