ਪੰਨਾ:Hakk paraia.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਸਮੇਂ ।

"ਤੁਸੀਂ ਜਾਣੀ ਜਾਣ ਹੋ, ਮਹਾਰਾਜ । ਪਰ ਪਹਿਲੇ ਭੋਜਨ ਕਰ ਲਉ । ਭੋਜਨ ਠੰਡਾ ਹੋ ਰਿਹਾ ਹੈ ।

'ਉ...ਉ... ਹ| ਕੋਈ ਬਾਤ ਨਹੀਂ, ਕੋਈ ਬਾਤ ਨਹੀਂ। ਪਰੋਹਿਤ ਜੀ ਜਿਵੇਂ ਖਾਣਾ ਭੁਲ ਹੀ ਗਏ ਸਨ । ਉਹ ਝਟਪਟ ਅੱਖਾਂ ਮੀਟ ਹਥ ਜੋੜ ਮੰਤ੍ਰ ਉਚਾਰਨ ਲਗ ਪਏ । ਮੱਤ੍ਰ ਉਚਾਰ ਉਹਨਾਂ ਸੀਸ ਨਿਵਾਇਆ ਤੇ ਫ਼ੇਰ ਭੋਜਨ ਕਰਨ ਲਗੇ ।"

ਭੋਜਨ ਛੱਕਣ ਤੋਂ ਬਾਅਦ ਕੁਰਲੀ ਕਰ ਪੁਜਾਰੀ ਜੀ ਨੇ ਗੱਲ ਦੀ ਵਿਚੇ ਛੱਡੀ ਤੰਦ ਛੋਹ ਲਈ : "ਤੋ ਫਿਰ ਬੇਟੀ......

"ਇਕੋ ਹੀ ਦੁਖ ਹੈ ਮਹਾਰਾਜ ਜੀ. ਹੋਰ ਤੇ ਪਰਮਾਤਮਾ ਦਾ ਦਿਤਾ ਸਭ ਕੁਝ ਏ । ਜੇ ਪਰਮਾਤਮਾ ਇਕ ਜੀਅ ਦੇ ਛੱਡਦਾ ਤਾਂ ਸਾਡਾ ਮੂੰਹ ਕੀ ਮੰਗਦਾ ਸੀ। ਜਨਕ ਨੇ ਹਉਕਾ ਭਰਿਆ।

"ਯੇਹੀ ਤੋਂ ਸਭ ਸੋ ਬੜਾ ਦੁਖ ਹੈ ਬੇਟੀ । ਨਿਰਸੰਤਾਨ ਹੋਣਾ ਤੇ ਭਾਰੀ ਗੁਨਾਹ ਹੈ । ਗ੍ਰੰਥੋਂ ਮੇਂ ਆਤਾ ਹੈ ਕਿ ਜੋ ਵਿਅਕਤੀ ਨਿਰਸੰਤਾਨ ਮਰਤਾ ਹੈ ਉਸਕੀ ਗਤੀ ਨਹੀਂ ਹੋਤੀ ।"

"ਪਰ ਮਹਾਰਾਜ ਇਸ ਦੁਖ ਦਾ ਕੋਈ ਇਲਾਜ ਹੈ ! ਕਰਮਾਂ ਦਾ ਸੌਦੇ ਨੇ ।"

“ਨਹੀਂ ਬੇਟਾ, ਤੁਮ ਭੂਲ ਰਹੀ ਹੋ। ਹਰ ਦੁਖ ਕਾ ਨਿਵਾਰਨ ਹੋ ਸਕਦਾ ਹੈ ।

"ਕੋਈ ਸਾਧਨ ਦਸੋ, ਮਹਾਰਾਜ ਕ੍ਰਿਪਾ ਕਰੋ ਸਾਡੀ ਵੀ ਗਤੀ ਹੋ ਸਕੇ ।"

"ਕ੍ਰਿਪਾ ਤੋਂ ਪ੍ਰਭੂ ਕੀ ਸ਼ਕਤੀ ਹੈ । ਹਮ ਲੋਗ ਤੋਂ ਸਾਧਕ ਹੈ । ਸਾਧਨ ਕਰਤੇ ਹੈਂ। ਔਰ ਸੰਤੋਂ ਕਾ ਕੀਆ ਸਾਦਨ ਬ੍ਰਿਥਾ ਨਹੀਂ ਜਾਤਾ ਬੇਟੀ ।"

"ਫੇਰ ਉਪਾਅ ਕਰੋ ਮਹਾਰਾਜ, ਜਿਸ ਨਾਲ ਇਸ ਘਰ ਦੀ ਉਦਾਸੀ ਹਾਸੇ ਵਿਚ ਬਦਲ ਜਾਏ । ਜੇ ਮਲਕ ਜੀ ਦੀ ਮੁਰਾਦ ਪੂਰੀ ਹੋ ਜਾਏ ਤਾਂ ਬੱਤੀਆਂ ਦੰਦਾਂ ਚੋਂ ਜੋ ਮੰਗੋ ਮੈਂ ਦਿਵਾਵਾਂਗਾ। ਮਿਸਰ ਨੇ ਰੋਹਿਤ ਦੇ ਪੈਰ ਫੜ ਲਏ ।

“ਇੰਦਰ ਜੀ ਕੀ ਪੂਜਾ ਕਰਵਾਈ ਹੈ, ਬੇਟਾ !" ਮਿਸਰ ਦੀ ਗੱਲ

੭੮