ਪੰਨਾ:Hakk paraia.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਕਈ ਹੈ ?" ਜਦੋਂ ਮਲਕ ਦੀ ਹੋਸ਼ ਪਰਤੀ ਤਾਂ ਸਭ ਤੋਂ ਪਹਿਲਾਂ ਉਹ ਏਨ੍ਹਾ ਹੀ ਬੋਲਿਆ। “ਸੇਵਕ ਹਾਜ਼ਰ ਏ ਮਹਾਰਾਜ ।"

"ਸੇਵਕ ! ਕੌਣ ? ਮਿਸਰ !"

“ਹਾਂ ਹਜ਼ੂਰ ਤੁਹਾਡਾ ਦਾਸ ਮਿਸਰ ।"

"ਇਸ ਵੇਲੇ ਮੈਂ ਕਿਥੇ ਹਾਂ ?

"ਆਪਣੇ ਦੀਵਾਨ ਖ਼ਾਨੇ ਵਿਚ ਹਜ਼ੂਰ ।"

"ਦੀਵਾਨ ਖ਼ਾਨੇ ਵਿਚ . .....ਇਸ ਸਮੇਂ ਵਕਤ ਕੀ ਏ ?

“ਸੰਧਿਆ ਹੋਣ ਵਾਲੀ ਏ ਹਜ਼ੂਰ ।"

“ਸੰਧਿਆ !! ਮੈਂ ਤੇ ਦਰਬਾਰ....

“ਦਰਬਾਰ ਮੈਂ ਦਰਖਾਸਤ ਦੇ ਆਇਆਂ ਸਾਂ ਮਹਾਰਾਜ ! ਸਵੇਰੇ ਤੁਹਾਡੀ ਤਬੀਅਤ ਠੀਕ ਨਹੀਂ ਸੀ ਨਾ ?"

"ਤਬੀਅਤ ਠੀਕ ਨਹੀਂ ਸੀ।" ਮਲਕ ਨੂੰ ਜਿਵੇਂ ਕੁੱਝ ਸਮਝ ਨਹੀਂ ਆਇਆ । “ਹੱਛਾ ......ਪਾਣੀ ਲਿਆ ।"

'ਹੁਣੇ ਲੌ ਹਜ਼ੂਰ । ਕਹਿ ਮਿਸਰ ਨੇ ਸੁਰਾਹੀ 'ਚੋਂ ਪਾਣੀ ਗਲਾਸ ਵਿਚ ਪਾ ਮਲਕ ਵਲ ਵਧਾਇਆ ।

ਮਲਕ ਨੇ ਪਾਣੀ ਹੋਠਾਂ ਨੂੰ ਲਾਇਆ ਪਰ ਘੱਟ ਭਰੇ ਬਗ਼ੈਰ ਹੀ ਡੋਲ੍ਹਦਿਆਂ ਬੋਲਿਆ : "ਠੰਢਾ ਪਾਣੀ ਲਿਆ ਮਿਸਰ, ਮੇਰੇ ਅੰਦਰ ਜਿਵੇਂ ਅੱਗ ਲਗੀ ਹੋਈ ਏ ।"

"ਬਹੁਤ ਹੱਛਾ ਹਜ਼ੂਰ । ਖੂਹੀ ਤੋਂ ਤਾਜ਼ਾ ਮੰਗਵਾ ਲੈਨਾਂ।"

"ਮੰਗਵਾ ਲੈਨਾ ਨਹੀਂ ਲੈ ਕੇ ਆ, ਪਰ ਛੇਤੀ। ਮਲਕ ਦੀ ਅਵਾਜ਼ ਕਾਫ਼ੀ ਭਾਰੀ ਹੋ ਗਈ ਸੀ।

੭੦