ਪੰਨਾ:Hakk paraia.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਜਾਂਦਾ"

“ਚੱਕਰ !’ ਦੇ ਹਸਨ ਨੇ ਨੀਝ ਲਾ ਮਲਕ ਦੇ ਚਿਹਰੇ ਵਲ ਤਕਿਆ ਤੇ ਫੇਰ ਜਿਵੇਂ ਉਹ ਸਭ ਕੁੱਝ ਸਮਝ ਗਿਆ । ਮੁਸਕਰਾ ਕੇ ਬਲਿਆਂ : "ਲਾਲ-ਪਰੀ ਨਾਲ ਯਾਰੀ ਲਾ ਬੰਦਾ ਚੱਕਰ ਹੀ ਖਾਂਦਾ ਏ।

“ਤੈਨੂੰ ਮਖੌਲ ਤੋਂ ਸਿਵਾਇ ਕੁੱਝ ਹੋਰ ਵੀ ਆਉਂਦਾ ਏ ! ਬੁਢਿਆਂ ਹੋ ਕੇ ਵੀ ਤੇਰੀਆਂ ਬਚਪਨ ਦੀਆਂ ਆਦਤਾਂ ਨਹੀਂ ਗਈਆਂ।"

"ਤਾਂ ਤੇਰਾ ਕੀ ਮਤਲਬ ਏ ਮੈਂ ਸਿਆਣਿਆਂ ਦੇ ਸਿਰ ਸੁਆਹ ਪਾ ਦਿਆਂ, ਉਹਨਾਂ ਦੇ ਇਸ ਕਥਨ ਨੂੰ ਝੁਠਲਾਕੇ ?

ਕਿਹੜੇ ਕਥਨ ਨੂੰ ?

“ਸਿਆਣੇ ਕਹਿੰਦੇ ਨੇ 'ਵਾਦੜੀਆਂ ਸਜਾੜਦੀਆ ਜਾਣ ਸਿਰਾਂ ਦੇ ਨਾਲ ।' ਕਹਿ ਹਸਨ ਹਸ ਪਿਆ, ਮਲਕ ਤੋਂ ਵੀ ਰਿਹਾ ਨਹੀਂ ਗਿਆ, ਉਹ ਖਿੜਖਿੜ ਹਸਦਾ ਹੋਇਆ ਬੋਲਿਆ : 'ਮੰਨ ਗਏ ਈ ਤੈਨੂੰ ਮੀਆਂ । ਤੂੰ ਤੇ ਗੱਲਾਂ ਨਾਲ ਹੀ ਮਰੀਜ਼ ਰਾਜ਼ੀ ਕਰ ਛੱਡਦਾ ਹੋਵੇਗਾ। ਦਵਾ-ਦਾਰੂ ਕਰਨਾ ਤੇ ਤੈਨੂੰ ਆਉਂਦਾ ਨਹੀਂ ।"

"ਦਾਰ ਤੇ ਰੱਬ ਨੇ ਤੈਨੂੰ ਬਖਸ਼ਿਆ ਏ ਯਾਰ, ਆਪਣੇ ਪੱਲੇ ਤੇ ਦਵਾ ਹੀ ਪਈ ਏ ।

“ਤੇਰਾ ਜਵਾਬ ਨਹੀਂ। ਤੇਰੀ ਹਾਜ਼ਰ-ਜੁਆਬੀ ਦਾ ਤੇ ਮੈਂ ਮੁੱਢੋਂ ਹੀ ਕਾਇਲ ਹਾਂ । ਮਲਕ ਨੇ ਜਿਵੇਂ ਹਾਰ ਮੰਨ ਲਈ ।"

"ਤੇਰੀ ਸਿਆਣਪ ਦਾ ਟਾਕਰਾ ਕੌਣ ਕਰ ਸਕਦਾ ਏ ? ਆਪਣੇ ਤੋਂ ਡਾਢੇ ਦਾ ਤੇ ਤੂੰ ਸਦਾ ਹੀ ਕਾਇਲ ਰਿਹਾ ਏ।” ਕਹਿੰਦਿਆਂ ਹਸਨ ਨੇ ਆਪਣੀਆਂ ਮੁੱਛਾਂ ਤੇ ਹੱਥ ਫੇਰਿਆ ਤੇ ਮੁਸਕੜੀ ਹਸਦਾ ਇਕ ਖਾਸ ਅਦਾ ਨਾਲ ਮਲਕ ਵਲ ਝਾਕਣ ਲਗਾ।

“ਮਲਕ ਹੱਸ ਪਿਆ । ਬਚੂ ਸਾਡੀ ਬਿੱਲੀ ਸਾਨੂੰ ਹੀ ਮਿਆਉਂ । ਯਾਦ ਈ ਬਚਪਨ ਵਿਚ ਭਾਗੋ ਦੇ ਸਿਰ ਤੇ ਜਣੇ ਖਣੇ ਤੇ ਧੌਂਸ ਜਮਾਂਦਾ ਸਾਏਂ । ਕਿੰਨੀ ਵਾਰ ਤੈਨੂੰ ਕੁੱਟ ਤੋਂ ਮੈਂ ਬਚਾਇਆ ਸੀ।"

"ਅਜ ਵੀ ਉਸ ਭਾਗੋ ਦੇ ਸਿਰ ਤੇ ਅਸੀ ਇਲਾਕੇ ਵਿਚ ਕਿਸੇ ਨੂੰ ਖੰਘਣ ਨਹੀਂ ਦੇਂਦੇ। ਕਹਿ ਹਸਨ ਆਪਣੇ ਸੱਜੇ ਹੱਥ ਨਾਲ ਮਿਲਕੇ ਦਾ ਮੋਢਾ ਥਾਪੜਿਆ ।”

੮੫