ਪੰਨਾ:Hakk paraia.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਇਹ ਹਰਾਮੀ ਉਥੇ ਕੀ ਕਰ ਰਿਹਾ ਸੀ । ਇਹ ਦੀਆਂ ਮੁਸ਼ਕਾਂ ਖੋਲ੍ਹ ਦਿਓ । ਗੁੱਸੇ ਵਿਚ ਆਇਆ ਮਲਕ ਉਠਕੇ ਬੈਠ ਗਿਆ ।"

“ਹੁਕਮ ਮਿਲਣ ਤੇ ਲੰਬੜ ਨੇ ਧੰਨੇ ਦੀਆਂ ਮੁਸ਼ਕਾਂ ਖੋਲ੍ਹ ਦਿੱਤੀਆ ਤੇ ਫੇਰ ਉਸ ਨੂੰ ਬਾਹੋ ਫੜ ਇਕ ਹੁੱਝਕ ਨਾਲ ਖੜਾ ਕਰਨ ਦਾ ਯਤਨ ਕੀਤਾ। ਪਰ ਉਹ ਉਠਿਆ ਨਹੀਂ ਸਗੋਂ ਹੋਰ ਗੱਛਾ ਮੁੱਛਾ ਹੋ ਗਿਆ ।"

"ਉਠ ਉਏ, ਮਲਕ ਸਾਹਿਬ ਨੂੰ ਪ੍ਰਨਾਮ ਕਰ ਉਠ ਕੇ, ਲਬੇੜ ਨੂੰ ਧੰਨੇ ਨੂੰ ਠੁੰਡਾ ਮਾਰਦਿਆਂ ਆਖਿਆ।"

ਧੰਨਾ ਫੇਰ ਵੀ ਨਹੀਂ ਉਠਿਆ | ਮਲਕ ਵਲ ਉਸ ਝਾਕਿਆ ਤਕ ਨਹੀਂ । ਸਗੋਂ ਉਸ ਲੰਬੜ ਦੀ ਲੱਤ ਨੂੰ ਜੱਫ਼ਾ ਮਾਰ ਲਿਆ ਤੇ ਫੇਰ ਦੰਦੀਆਂ ਕੱਢਣ ਲਗ ਪਿਆ ।

“ਗੁਸਤਾਖ, ਨੀਚ, ਕਮੀਨਾ।" ਮਲਕ ਗੁੱਸੇ ਨਾਲ ਭੁੱਖ ਉਠਿਆ : "ਕੰਨੋਂ ਫੜ ਕੇ ਖੜਾ ਕਰ ਇਸ ਨੂੰ ।"

ਲੰਬੜ ਨੇ ਉਸ ਨੂੰ ਕੰਨੋਂ ਫੜ ਚੁਕਿਆ । ਉਹ ਝਪਟਕੇ ਲੰਬੜ ਦੇ ਗੱਲ ਪੈ ਗਿਆ : ਮੈਂ ਤੇਰਾ ਖੂਨ ਪੀ ਜਾਵਾਂਗਾ। ਤੂੰ ਮਲਕ ਏਂ...ਮੇਰੇ ਮੁੰਡੇ ਦਾ ਕਾਤਲ, ਮੈਂ ਤੇਰਾ ਗੱਲਾ ਘੱਟ ਦਿਆਂਗਾ ।"

ਮਲਕ ਦਾ ਮਨ ਕੰਬ ਗਿਆ | ਪਰ ਛੇਤੀ ਨਾਲ ਉਹ ਆਪਣੇ ਮਨ ਤੇ ਕਾਬੂ ਪਾਂਦਾ ਬੋਲਿਆ: “ਇਸ ਹਰਾਮੀ ਨੂੰ ਬਾਹਰ ਲੈ ਜਾ, ਪਹਿਲਾ ਇਹਦਾ ਦਿਮਾਗ ਸਿਧਾ ਕਰ ਲਿਆ। ਮੁਲਕ ਦਾ ਗੱਬਾ ਵਲੋਂ ਬਾਹਰਾ ਹੈ ਰਿਹਾ ਸੀ ।"

"ਮਲਕ ਸਾਹਿਬ ਮੈਨੂੰ ਤੇ ਏਹ ਬੰਦਾ ਪਾਗਲ ਜਾਪਦਾ ਏ ।" ਹਸਨ ਤਾਂ ਜਿਵੇਂ ਇਹ ਕੁਝ ਸਹਿਣ ਨਹੀਂ ਹੋਇਆ।

"ਪਾਗਲ ਨਹੀਂ, ਸਾਲਾ ਮੱਕਰ ਕਰਦਾ ਏ । ਮੈਂ ਇਹਨੂੰ ਚੰਗੀ ਤਰ੍ਹਾਂ ਜਾਣਨਾ।

"ਨਹੀਂ ਹਜ਼ੂਰ, ਇਹਦੇ ਪਿੰਡ ਵਾਲੇ ਵੀ.....

“ਕੀ...ਈ ?

"ਇਹਦੇ ਪਿੰਡ ਵਾਲੇ ਵੀ ਆਖਦੇ ਸਨ ਜਦੋਂ ਦਾ ਇਹਦਾ ਇਕਲੋਤਾ ਪੁਤਰ ਮਰਿਆ ਏ, ਇਹ ਪਾਗਲ ਹੋ ਗਿਆ ਏ । ਪੱਤਰ ਦੀ ਮੌਤ ਦਾ ਗੱਲ ਨਹੀਂ ਸਹਾਰ ਸਕਿਆ ਹਜ਼ੂਰ ।

੮੮