ਪੰਨਾ:Hakk paraia.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਮਹਾਰਾਜ ਇਕ ਫ਼ਰਿਆਦੀ ਏ ।"

‘ਫ਼ਰਿਆਦੀ ! ਐਸ ਵੇਲੇ !! ਹੈ ਕੌਣ ?

"ਜੀ ਆਪਣਾ ਹੀ ਕੱਮੀ ਏ-ਧੰਨਾ"

“ਪਰ ਇਹ ਕਿਹੜਾ ਵੇਲਾ ਏ ਫਰਿਆਦ ਦਾ ! ਸੰਧਿਆ ਹੋ ਚੁਕੀ ਹੈ । ਆਰਤੀ ਦਾ ਸਮਾਂ ਹੋ ਰਿਹਾ ਹੈ । ਉਸ ਨੂੰ ਕਹਿ ਦੇ ਕਲ ਸਵੇਰੇ ਆਵੇ ।"

"ਇਹ ਤੇ ਮੈਂ ਉਸਨੂੰ ਪਹਿਲੇ ਹੀ ਕਹਿ ਚੁਕਾ ਮਹਾਰਾਜ, ਪਰ.....।"

"ਪਰ ਕੀ?"

"ਮਹਾਰਾਜ, ਉਹ ਕਹਿੰਦਾ ਏ ਕਲ ਬਹੁਤ ਦੂਰ ਏ ! ਕਲ ਤਕ ਮੈਂ ਬਰਬਾਦ ਹੋ ਜਾਵਾਂਗਾ, ਮੇਰਾ ਕੱਖ ਨਹੀਂ ਰਹਿਣਾ । ਬੜਾ ਦੁਖੀ ਜਾਪਦਾ ਏ ਹਜ਼ੂਰ ਬੜਾ ਪਸ਼ੇਮਾਨ ਦਿਸਦਾ ਏ । ਮਿਸਰ ਨੇ ਆਜ਼ਜ਼ੀ ਨਾਲ ਕਿਹਾ ਹੈ।

"ਜਾਹ ਬੁਲਾ ਲਿਆ। "

ਮਿਸ਼ਰ ਨੇ ਝੁਕ ਕੇ ਪ੍ਰਨਾਮ ਕੀਤਾ ਤੇ ਬਾਹਰ ਵਲ ਚਲਾ ਗਿਆ।

“ਕਮਬਖ਼ਤ ਵੇਲਾ ਨਹੀਂ ਵੇਖਦੇ ਕੁਵੇਲਾ ਨਹੀਂ ਵੇਖਦੇ, ਮੂੰਹ ਚੁਕ ਫ਼ਰਿਆਦ ਲੈ ਟੁਰ ਪੈਂਦੇ ਨੇ । ਜਿਵੇਂ ਇਹਨਾਂ ਦੀਆਂ ਫ਼ਰਿਆਦਾਂ ਸੁਣਨ ਤੋਂ ਸਿਵਾਏ ਕਿਸੇ ਨੂੰ ਹੋਰ ਕੋਈ ਕੰਮ ਹੀ ਨਹੀਂ ਹੁੰਦਾ । ਆਰਤੀ ਦਾ ਸਮਾਂ ਹੋ ਰਿਹਾ ਹੈ । ਸ਼ਿਵਾਲੇ ਵਿਚ ਕਦੇ ਦੀਆਂ ਟਲੀਆਂ ਵਜ ਰਹੀਆਂ ਨੇ, ਸੋਚ ਮਲਕ ਬੇਚੈਨ ਹੋ ਉਠਿਆ | ਉਸ ਲਈ ਬੈਠੇ ਰਹਿਣਾ ਔਖਾ ਹੋ ਗਿਆ ਤੇ ਉਹ ਉਠਕੇ ਕਮਰੇ ਵਿਚ ਟਹਿਲਣ ਲੱਗ ਪਿਆ।

ਬਾਹਰ ਹਨੇਰਾ ਪੂਰੀ ਤਰ੍ਹਾ ਛਾ ਚੁਕਾ ਹੈ । ਪਰ ਮਲਕੇ ਦੇ ਦੀਵਾਨਖ਼ਾਨੇ ਵਿਚ ਦਿਨ ਵਰਗਾ ਚਾਨਣ ਹੈ । ਕਾਫੂਰ ਦੇ ਰੰਗ-ਬਿਰੰਗੇ ਸ਼ਮ੍ਹਾਦਾਨ ਜਲ ਰਹੇ ਹਨ । ਸ਼ਾਹੀ ਪੁਸ਼ਾਕ ਵਿਚ ਸਜਿਆ ਮਲਕ ਬੜੇ ਗਰੂਰ ਨਾਲ ਏਧਰ ਉਧਰ ਟਹਿਲ ਰਿਹਾ ਹੈ । ਜਦੋਂ ਕਦੇ ਉਹਦਾ ਧਿਆਨ ਆਪਣੇ ਨਾਲ ਦੇ ਅਪਣੇ ਪ੍ਰਛਾਵੇਂ ਤੇ ਜਾ ਪੈਂਦਾ ਹੈ ਤਾਂ ਉਹਦਾ ਸਰੀਰ ਹੋਰ ਵੀ ਤਣ ਜਾਂਦਾ ।