ਪੰਨਾ:Hakk paraia.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਨ ਚੜ੍ਹਣ ਤਕ, ਹਸਨ ਦੀ ਦਵਾ ਨਾਲ ਮੁਲਕ ਦੀ ਤਬੀਅਤ ਬਿਲਕੁਲ ਠੀਕ ਹੋ ਗਈ ਸੀ ਤੇ ਰਹਿੰਦੀ ਖੂੰਹਦੀ ਕਸਰ ਜਨਕ ਨੇ ਪੂਰੀ ਕਰ ਦਿੱਤੀ ਸੀ । ਉਸ ਸਾਰੀ ਰਾਤ ਉਹਦੀਆਂ ਲੱਤਾਂ ਬਾਹਵਾਂ ਘੁੱਟ ਕੇ ਉਹਦਾ ਸਫ਼ਰ ਦਾ ਸਾਰਾ ਥਕੇਵਾਂ ਲਾਹ ਦਿੱਤਾ ਸੀ, ਪਰ ਫੇਰ ਵੀ ਰਾਤ ਦੀ ਘਟਨਾ ਨੇ ਮਲਕ ਨੂੰ ਮਾਨਸਿਕ ਤੌਰ ਤੇ ਏਨਾ ਪ੍ਰੇਸ਼ਾਨ ਕਰ ਦਿਤਾ ਸੀ ਕਿ ਉਹ ਮੰਜੇ ਤੋਂ ਉਠ ਨਹੀਂ ਸਕਿਆ । ਰਹਿ ਰਹਿਕੇ ਉਹਦੇ ਮਨ ਵਿਚ ਇਹ ਖਿਆਲ ਆਉਂਦਾ ਕਿ ਹਸਨ ਮੇਰੇ ਬਾਰੇ ਕੀ ਸੋਚਦਾ ਹੋਵੇਗਾ । ਉਹਦੇ ਸਾਹਮਣੇ ਹੀ ਉਹ ਪਾਗਲ ਹਰਾਮੀ ਕੀ ਕੀ ਬੱਕਦਾ ਰਿਹਾ : “ਮਲਕ ਤੂੰ ਮੇਰੇ ਮੁੰਡੇ ਦਾ ਕਾਤਲ ਏਂ......ਮੈਂ ਤੇਰਾ ਗੱਲਾ ਘੁਟ ਦਿਆਂਗਾ...ਤੇਰਾ ਖੂਨ ਪੀ ਜਾਵਾਂਗਾ। ਹੁਣ ਮੇਰੇ ਬਾਰੇ ਉਹਦੀ ਰਾਇ ਨਿਸਚੇ ਹੀ ਬਦਲ ਜਾਏਗੀ । ਉਹ ਸੋਚੇਗਾ ਮੈਂ ਕਿੱਡਾ ਨਿਰਦਈ ਹਾਂ । ਕਿਤੇ ਇਹ ਗੱਲ ਸਾਰੇ ਨਗਰ ਵਿਚ ਹੀ ਨ ਫੈਲ ਜਾਏ । ਹਸਨ ਦਾ ਤੇ ਸੁਭਾਅ ਹੀ ਬੜਾ ਭੈੜਾ ਏ । ਉਹਦੇ ਢਿੱਡ ਵਿਚ ਕੋਈ ਗੱਲ ਪੱਚਦੀ ਹੀ ਨਹੀਂ। ਉਹ ਤੇ ਰਾਈ ਦਾ ਪਹਾੜ ਬਣਾ ਕੇ ਯਾਰਾਂ ਦੋਸਤਾਂ ਨੂੰ ਦੱਸਦਾ ਏ । ਲੋਕਾਂ ਸੁਣਿਆ ਤਾਂ ਉਹ ਕੀ ਕਹਿਣਗੇ, ਉਹ ਤੇ ਮੈਨੂੰ ਬੜਾ ਨਰਮ ਦਿਲ ਤੇ ਪਰਉਪਕਾਰੀ ਸਮਝਦੇ ਨੇ । ਉਹਨਾਂ ਦਾ ਵਿਸ਼ਵਾਸ ਟੁੱਟ ਜਾਏਗਾ । ਰਾਤ ਵਾਲੀ ਘਟਨਾ ਹੋਣੀ ਨਹੀਂ ਸੀ ਚਾਹੀਦੀ । ਉਹ ਸੋਚਦਾ, ਹਸਨ ਦੇ ਬੈਠੇ, ਮੈਨੂੰ ਕੋਈ ਇਹੋ ਜਿਹੀ ਗੱਲ ਨਹੀਂ ਸੀ ਕਰਨੀ ਚਾਹੀਦੀ । ਪਰ ਮੈਂ ਕੋਈ ਨਜਾਇਜ਼ ਗੱਲ ਨਹੀਂ ਕੀਤੀ। ਇਹ ਹੀ ਕਿਹਾ ਸੀ 'ਸਾਲਾ ਮੱਕਰ ਕਰਦਾ ਏ, ਪਾਗਲ ਨਹੀਂ ਏਹ’’ ਤੇ ਫੇਰ ਮੈਂ ਉਹਨੂੰ ਇਹਦਾ ਕਾਰਨ ਵੀ ਦੱਸ ਦਿਤਾ ਸੀ ਕਿ ਮੇਰੇ ਬਾਗ 'ਚੋਂ ਫਲ ਚੁਰਾ ਚੁਰਾਕੇ ਵੇਚਦਾ ਰਿਹਾ ਏ ਤੇ ਹੁਣ ਡਰਦਾ ਪਾਗਲ ਬਣ ਗਿਆ ਏ । ...ਤੇ ਉਹਨੂੰ ਮੇਰੀ ਗੱਲ ਤੇ ਵਿਸ਼ਵਾਸ਼ ਵੀ ਆ ਗਿਆ