ਪੰਨਾ:Hakk paraia.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਕਿਸੇ ਤੇਰੇ ਜਿਹੇ ਵਾਸਤੇ ਹੈ ਤੇ ਸਿਆਣਿਆਂ ਨੇ ਆਖਿਆ ਹੋਣਾ ਏ; 'ਆਪੇ ਹੀ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ । ਮਰੀਜ਼ ਤੋਂ ਹਾਲ ਜਾਣੇ ਬਗੈਰ ਹੀ ਤੈਨੂੰ ਆਸਾਰ ਚੰਗੇ ਨਜ਼ਰ ਆ ਗਏ ਨੇ । ਮੈਂ ਤੇ ਸਾਰੀ ਰਾਤ ਸੁੱਤਾ ਨਹੀਂ।

“ਸੁੱਤਾ ਨਹੀਂ, ਕਿਉਂ ? ਭਾਬੀ ਚੂੰਢੀਆਂ ਤੇ ਨਹੀਂ ਵਢਦੀ ਰਹੀ।"

ਉਸ ਵਿਚਾਰੀ ਨੇ ਕੀ ਚੁੰਢੀਆਂ ਵਢਣੀਆਂ ਸਨ । ਤੇਰੀ ਦਵਾਈ ਹੀ ਕਰਮਾਂ ਵਾਲੀ ਐਸੀ ਸੀ ਕਿ ਸਾਰੀ ਰਾਤ ਮੈਂ ਨਾਲੀ ਤੇ ਹੀ ਬੈਠਾ ਰਿਹਾ।

“ਫ਼ੇਰ ਮੰਨਦਾ ਏਂ ਨਾ ਸਾਨੂੰ...... ਤੇਰੇ ਜਿਹੇ...... ਤਖ਼ਤ ਤੇ ਬਹਿਣ ਵਾਲੇ ਨੂੰ ਵੀ ਨਾਲੀ ਤੇ ਬਿਠਾ ਦਿਤਾ ਨ ।" ਹਸਨ ਨੇ ਸੀਨਾ ਠੋਕਦਿਆਂ ਆਖਿਆ ਤੇ ਫੇਰ ਦੋਵੇਂ ਹੱਸ ਪਏ ।

“ਅਜ ਦਰਬਾਰ ਨਹੀਂ ਗਿਆ ?"

“ਨਹੀਂ ! ਉਠ ਹੀ ਨਹੀਂ ਹੋਇਆ। ਮਿਸਰ ਹੱਥ ਅਜ ਵੀ ਦਰਖਾਸਤ ਭੇਜ ਛੱਡੀ ਏ।

"ਮੰਜੀ ਤੇ ਪੈ ਕੇ ਬੰਦਾ ਉਂਝ ਹੀ ਵਿਫਲ ਜਾਂਦਾ ਏ । ਉਠਕੇ ਬੈਠ, ਵੇਖਾਂ ਉਠਿਆਂ ਜਾਂਦਾ ਏ ਕਿ ਨਹੀਂ।" ਹਸਨ ਨੇ ਉਸ ਨੂੰ ਫੜ ਕੇ ਉਠਾਕੇ ਬਿਠਾ ਦਿਤਾ।

“ਜੇ ਉਠਿਆ ਜਾਂਦਾ ਤਾਂ ਤੈਨੂੰ ਪਤਾ ਏ ਮੈਂ ਐਵੇਂ ਪੈਣ ਵਾਲਾ ਆਂ ? ਮੇਰਾ ਤੇ ਏਨਾ ਕੰਮ-ਕਾਰ ਵਿਗੜਿਆ ਪਿਆ ਹੋਣਾ ਏ । ਮੇਰੇ ਲਈ ਤੇ ਇਕ ਪਲ ਬਹਿਣਾ ਵੀ ਔਖਾ ਏ । ਸੁਲਤਾਨ ਪੁਰੋਂ ਆ ਕੇ ਮੈਂ ਸ਼ਹਿਜ਼ਾਦੇ ਦੀ ਖ਼ਬਰ ਤੱਕ ਲੈਣ ਨਹੀਂ ਜਾ ਸਕਿਆ ।" ਮਲਕ ਨੇ ਲਾਚਾਰੀ ਜ਼ਾਹਿਰ ਕਰਦਿਆਂ ਆਖਿਆ ।

“ਸ਼ਹਿਜ਼ਾਦਾ ਠੀਕ ਏ, ਤੂੰ ਆਪਣਾ ਫ਼ਿਕਰ ਕਰ । ਜੇ ਤੈਨੂੰ ਸ਼ਹਿਜ਼ਾਦੇ ਦਾ ਬਹੁਤਾ ਹੀ ਫ਼ਿਕਰ ਹੈ ਤਾਂ ਉਧਰ ਹੀ ਚਲਿਆਂ, ਤੈਨੂੰ ਖ਼ਬਰ ਲਿਆ ਦਿਆਂਗਾ । ਕਹਿ ਹਸਨ ਉਠ ਖਲੋਤਾ।

"ਬੈਠ ਜ਼ਰਾ, ਟੁਰ ਵੀ ਚਲਿਆਂ ।" ਮਲਕ ਨੇ ਰਿਵਾਜ਼ੀ ਤੌਰ ਤੇ ਆਖਿਆ ਤੇ ਸਹੀ ਪਰ ਉਹਦਾ ਦਿਲ ਇਹ ਹੀ ਚਾਹੁੰਦਾ ਸੀ ਕਿ ਜਿੱਨੀ ਛੇਤੀ ਹਸਨ ਚਲਾ ਜਾਏ ਚੰਗਾ ਹੈ । ਕਿਤੇ ਉਹ ਕਲ ਰਾਤ ਵਾਲੀ

੯੨