ਪੰਨਾ:Hakk paraia.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਤੁਸੀਂ ਸੁੱਤੇ ਨਹੀਂ ਹਾਲੇ ?"

"ਨਹੀਂ, ਨੀਂਦ ਹੀ ਨਹੀਂ ਆਉਂਦੀ ।

“ਮੈਂ ਘੱਟਾਂ ਜੇ ?

“ਨਹੀਂ, ਕੋਈ ਲੋੜ ਨਹੀਂ। ਐਵੇਂ ਨੀਂਦ ਨਹੀਂ ਆਉਂਦੀ । ਸੌਣ ਦਾ ਬੜਾ ਯਤਨ ਕੀਤਾ ਏ ਪਰ ਨੀਂਦਰ ਨੇੜੇ ਹੀ ਨਹੀਂ ਆਉਂਦੀ ਤਰ੍ਹਾਂ ਤਰ੍ਹਾਂ ਦੇ ਖਿਆਲ......

"ਬਹੁਤਾ ਸੋਚਿਆ ਨਾ ਕਰੋ ਸ੍ਵਾਮੀ ।"

“ਸੋਚਿਆ ਨਾ ਕਰਾਂ । ਮਲਕ ਹਉਕਾ ਭਰ ਚੁਪ ਕਰ ਗਿਆ ।

"ਚੁਪ ਕਿਉਂ ਕਰ ਗਏ ਹੋ, ਜੇ ਨੀਂਦਰ ਹੀ ਨਹੀਂ ਔਂਦੀ ਤਾਂ ਕੋਈ ਗੱਲ ਹੀ ਸੁਣਾਉ, ਸੁਲਤਾਨਪੁਰ ਦੀ......ਬੜਾ ਸੋਹਣਾ ਸ਼ਹਿਰ ਏ · · ਮੈਂ ਬਚਪਨ ਵਿਚ ਵੇਖਿਆ ਸੀ । ਪਰ ਮੈਂ ਉਦੋਂ ਬੜੀ ਛੋਟੀ ਜਿਹੀ ਸਾਂ, ਮੈਨੂੰ ਉਹਦੀ ਕੋਈ ਸੰਭਾਲ ਨਹੀਂ'

“ਹੱਛਾ । ਕਹਿ ਮਲਕ ਫੇਰ ਚੁਪ ਕਰ ਗਿਆ ।

“ਕੋਈ ਗੱਲ ਸੁਣਾਉ ਨਾ ਸੁਲਤਾਨਪੁਰ ਦੀ। ਮਲਕ ਨੂੰ ਚੁਪ ਵੇਖ ਜਨਕ ਨੇ ਫ਼ੇਰ ਆਖਿਆ।

"ਇਸ ਵੇਲੇ ਨਹੀਂ ਜਨਕ, ਫ਼ਿਰ ਕਦੇ ਸਹੀ । ਅਜੇ ਮੇਰਾ ਜੀ ਨਹੀਂ ਠੀਕ ।"

"ਜੀ ਨਹੀਂ ਠੀਕ !

ਜਨਕ, ਮੈਂ ਸੋਚਨਾਂ ਸਾਡੇ ਨਾਲ ਹੀ ਸਾਡਾ ਨਾਂ-ਨਿਸ਼ਾਨ ਮਿਟ ਜਾਏਗਾ । ਮਰਨ ਪਿਛੋਂ ਬੰਦੇ ਦੇ ਪੁਤਰ ਹੀ ਤੇ ਨਿਸ਼ਾਨ ਹੁੰਦੇ ਨੇ । ਸਾਡੇ ਪਿਛੋਂ ਤੇ ਦੁਨੀਆਂ ਵਿਚ ਸਾਡਾ ਨਾਂ ਲੈਣ ਵਾਲਾ ਹੀ ਕੋਈ ਨਹੀਂ ਹੋਣਾ । ਸਾਡੇ

ਸਾਡੇ ਕ੍ਰਿਆ ਕਰਮ ਤੇ ਸ਼ਰਾਧ ਕਿਨ੍ਹੇ ਕਰਨੇ ਨੇ !"