ਪੰਨਾ:Hakk paraia.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਐਡੀ ਲੰਮੀ ਉਡੀਕ ਬਾਅਦ ਆਸ ਨਿਰਾਸਾ ਵਿਚ ਬਦਲ ਜਾਂਦੀ ਹੈ, ਜਨਕ, ਮੇਰੇ ਵੱਸ ਨਹੀਂ ਮੇਰੀ ਆਤਮਾ........."

"ਪਰ ਸ੍ਵਾਮੀ ਮੇਰੀ ਆਤਮਾ ਆਖਦੀ ਏ ਇਕ ਨ ਇਕ ਦਿਨ ਪ੍ਰਭੂ ਸਾਡੀ ਜ਼ਰੂਰ ਸੁਣੇਗਾ । ਹਾਂ ਸਚ ਅਜ ਦੁਪਹਿਰੇ ਪਰੋਹਿਤ ਜਾਂ ਵੀ ਕਹਿੰਦੇ ਸਨ......।

“ਕੀ ਕਹਿੰਦੇ ਸਨ ? ਬੜੀ ਉਤਾਵਲ ਨਾਲ ਜਨਕ ਨੂੰ ਵਿਚੇ ਹਾਂ ਟੋਕ ਮਲਕ ਬੋਲਿਆ।

"ਕਹਿੰਦੇ ਸਨ ਹੁਣ ਉਹ ਸਮਾਂ ਨੇੜੇ ਆ ਗਿਆ ਏ, ਤੁਸੀਂ ਇੰਦਰ ਭਗਵਾਨ ਦੀ ਪੂਜਾ ਕਰਵਾਉਂ । ਸਰਬ ਸ਼ਕਤੀਮਾਨ ਇੰਦਰ ਪੁਤਰ-ਵਰ ਦਾ ਦਾਤਾ ਏ ।"

“ਹੱਛਾ। ਫੇਰ ਤੂੰ ਪਰੋਹਿਤ ਜੀ ਨੂੰ ਛੇਤੀ ਤੋਂ ਛੇਤੀ ਏਹ ਪੂਜਾ ਕਰਨ ਲਈ ਆਖਣਾ ਸੀ।

“ਤੁਹਾਡੇ ਹੁਕਮ ਤੋਂ ਬਿਨਾਂ ਮੈਂ ਕਿਵੇਂ ਕਹਿ ਸਕਦੀ ਸਾਂ । ਹੁਣ ਤੁਸਾਂ ਆਖਿਆ ਏ ਤਾਂ ਸਵੇਰੇ ਹੀ ਮਿਸਰ ਜੀ ਦੇ ਹੱਥ ਸਾਮਗਰੀ ਆਦ ਭੇਜ ਦਿਆਂਗੀ ਪੂਜਾ ਲਈ ।"

"ਜ਼ਰੂਰ, ਯਾਦ ਨਾਲ । ਮਲਕ ਨੇ ਪੱਕੀ ਕੀਤੀ ।

"ਸਤ ਬਚਨ ।" ਕਹਿ ਜਨਕ ਨੇ ਪਾਸਾ ਪਰਤਿਆ।

ਮਲਕ ਨੂੰ ਉਬਾਸੀਆਂ ਔਣ ਲਗ ਪਈਆਂ ਸਨ । ਹੱਛਾ, ਹੁਣ ਸੌਂਵੀਏ, ਰਾਤ ਕਾਫ਼ੀ ਲੰਘ ਗਈ ਏ, ਕਹਿ ਉਸ ਅੱਖਾਂ ਮੀਟ, ਪਾਸਾ ਪਰਤ ਮੰਹ ਦੂਜੇ ਪਾਸੇ ਕਰ ਲਿਆ ।

੬੬