ਪੰਨਾ:Hanju.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੯)

ਮੰਤਰ ਵਿਚ ਕੀਲੇ ਹੋਏ ਵਾਂਙ ਜਹਾਂਗੀਰ ਨ ਉਜੇਹਾ ਹੀ ਕੀਤਾ। ਉਨ੍ਹਾਂ ਸੁਕੀਆਂ ਹੋਈਆਂ ਰੋਟੀਆਂ ਅਤੇ ਸਾਗ ਦਾ ਬਾਦਸ਼ਾਹ ਨੂੰ ਅਜੇਹਾ ਅਨੰਦ ਆਇਆ, ਜਿਹੋ ਜਿਹਾ ਕਦੀ ਰਾਜਸੀ ਭੋਜਨਾਂ ਵਿਚ ਵੀ ਨਹੀਂ ਆਇਆ ਹੋਵੇਗਾ। ਉਸ ਨੇ ਪ੍ਰੇਮ ਪੂਰਵਕ ਰੋਟੀਆਂ ਖਾਧੀਆਂ ਅਤੇ ਠੰਡਾ ਪਾਣੀ ਪੀਤਾ। ਠੰਡਾ ਸਾਹ ਲੈਕੇ ਉਸ ਵੇਲੇ ਬਾਦਸ਼ਾਹ ਨੇ ਪਰਮਾਤਮਾ ਦਾ ਧੰਨਵਾਦ ਕੀਤਾ ਅਤੇ ਕੁਮਾਰੀ ਦਾ ਹੈਸ਼ਾਨ ਮੰਨਿਆ।

੨.

ਬਾਦਸ਼ਾਹ ਜਿਸ ਵੇਲੇ ਰੋਟੀ ਖਾ ਰਿਹਾ ਸੀ ਉਸ ਵੇਲੇ ਉਸ ਨੇ ਵੇਖਿਆ ਕਿ ਓਹ ਬ੍ਰਹਿਮਣ-ਪੁਤ੍ਰੀ ਤਾਂ ਉਸ ਨੂੰ ਬੜੇ ਗਹੁ ਨਾਲ ਵੇਖ ਰਹੀ ਹੈ। ਜਿਉਂ ਹੀ ਬਾਦਸ਼ਾਹ ਦੀ ਨਿਗਾਹ ਉਸ ਪੁਰ ਪੈਂਦੀ, ਓਹ ਲੱਜਾ ਨਾਲ ਆਪਣਾ ਸਿਰ ਨੀਵਾਂ ਕਰ ਲੈਂਦੀ, ਪਰ ਅਵਸਰ ਮਿਲਦਿਆਂ ਹੀ ਫਿਰ ਵੇਖਣ ਲਗ ਪੈਂਦੀ। ਇਸੇ ਤਰਾਂ ਥੋੜੀ ਦੇਰ ਤਕ ਦੇ ਦੋਵੇਂ ਇਕ ਦੂਜੇ ਨੂੰ ਅਸਚਰਜ-ਚੱਕ੍ਰਿਤ ਨਜ਼ਰ ਨਾਲ ਵੇਖਦੇ ਰਹੇ। ਇਸੇ ਦੇਖਾ-ਦੇਖੀ ਵਿਚ ਅਚਾਨਕ ਕੁਮਾਰੀ ਦੀ ਨਜ਼ਰ ਇਕ-ਵਾਰ ਬਾਦਸ਼ਾਹ ਦੀ ਉਗਲੀ ਵਿਚ ਪਾਈ ਹੋਈ ਇਕ ਲਾਲ ਹੀਰੇ ਦੀ ਅੰਗੂਠੀ ਪਰ ਪਈ। ਉਸ ਨੂੰ ਦੇਖਦਿਆਂ ਹੀ ਉਸਦੇ ਮੁਖ-ਮੰਡਲ ਪਰ ਖੁਸ਼ੀ ਦੀ ਝਲਕ ਫਿਰ ਗਈ। ਉੱਠੀ ਅਤੇ ਦੌੜਦੀ ਹੋਈ ਆਪਣੇ ਘਰ