ਪੰਨਾ:Hanju.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੦)

ਦੇ ਅੰਦਰ ਗਈ ਤੇ ਤੁਰਤ ਹੀ ਇਕ ਕਾਗਜ਼ਾਂ ਦਾ ਬਸਤਾ ਲੈ ਆਈ।

ਬਸਤੇ ਵਿਚੋਂ ਕੋਰਾ ਕਾਗ਼ਜ਼ ਕਢਕੇ ਕੁਮਾਰੀ ਨੇ ਵਰਤਮਾਨ ਲਗਨ ਪੁਰ ਵਿਚਾਰ ਕਰਕੇ ਇਕ ਲਗਨ-ਕੁੰਡਲੀ ਬਨਾਈ। ਬਾਦਸ਼ਾਹ ਜੋਤਸ਼ ਜਾਣਦਾ ਸੀ। ਇਸੀ ਲਈ ਉਹ ਭੀ ਧਿਆਨ ਨਾਲ ਉਸ ਕੁੰਡਲੀ ਨੂੰ ਵਖਦਾ ਜਾਂਦਾ ਸੀ ਅਤੇ ਉਸ ਲੜਕੀ ਦੀ ਵਿਦਵਤਾ ਪੁਰ ਮਨ ਵਿਚ ਹੀ ਮਨ ਮਗਧ ਹੋ ਰਿਹਾ ਸੀ। ਉਹ ਅਸਚਰਜ ਭਰੀ ਦ੍ਰਿਸ਼ਟੀ ਨਾਲ ਕਦੀ ਸਾਮ੍ਹਣੇ ਵਾਲੇ ਘਣੇ ਜੰਗਲ ਵੱਲ ਵੇਖਦਾ, ਕਦੀ ਉਸ ਉੱਚੇ, ਵਡੇ ਭਵਨ ਵੱਲ ਅਤੇ ਕਦੀ ਉਸ ਇਕਾਂਤ-ਵਾਸੀ ਸੁਘੜੇ ਕੁਮਾਰੀ ਵਲ। ਜਿਉਂ ਜਿਉਂ ਸਮਾਂ ਬੀਤਦਾ ਜਾਂਦਾ ਸੀ ਬਾਦਸ਼ਾਹ ਦੀ ਅਸਚਰਜਤਾ ਦੀ ਹੱਦ ਭੀ ਵਧਦੀ ਜਾਂਦੀ ਸੀ। ਕੁਝ ਘੜੀਆਂ ਉਪਰੰਤ ਕੁੰਡਲੀ ਤਿਆਰ ਹੋ ਗਈ। ਬਾਦਸ਼ਾਹ ਨੇ ਅਸਚਰਜ ਨਾਲ ਵੇਖਿਆ ਕਿ ਉਹ ਕੁੰਡਲੀ ਉਸੇ ਦੇ ਨਾਉਂ ਦੀ ਬਣੀ ਹੈ। ਉਸ ਵਿਚ ਸਾਫ਼ ਅੱਖਰਾਂ ਵਿਚ ਬਾਦਸ਼ਾਹ ਜਹਾਂਗੀਰ ਲਿਖਿਆ ਸੀ।

ਕੁੰਡਲੀ ਬਣ ਜੁਕਣ ਪੁਰ ਕੁਮਾਰੀ ਨੇ ਨਿਮਰਤਾ ਨਾਲ ਕਿਹਾ- "ਕੀ ਆਪ ਕਿਰਪਾ ਕਰਕੇ ਮੈਨੂੰ ਆਪਣਾ ਸੱਜਾ ਹੱਥ ਵਿਖਾਓਗੇ?" ਬਾਦਸ਼ਾਹ ਨੇ ਖੁਸ਼ੀ ਨਾਲ ਸੱਜਾ ਹੱਥ ਵਿਖਾ ਦਿਤਾ। ਕੁਮਾਰੀ ਥੋੜਾ ਚਿਰ ਧਿਆਨ ਨਾਲ ਉਸਦੇ ਹੱਥ ਦੀਆਂ ਲੀਹਾਂ ਵੇਖਦੀ ਰਹੀ। ਫਿਰ ਬਸਤੇ ਵਿਚੋਂ ਕਾਗਜ਼ ਕਢਿਆ, ਜਿਸ ਵਿਚ ਇਕ ਕੁੰਡਲੀ