ਪੰਨਾ:Hanju.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੨)

ਮੈਨੂੰ ਦੇਕੇ ਵਸੀਅਤ ਕਰ ਗਏ ਹਨ ਕਿ "ਪੁੱਤਰੀ! ਇਕ ਨਾ ਇਕ ਦਿਨ ਉਹ ਭਾਗਵਾਨ ਪੁਰਸ਼ ਜ਼ਰੂਰ ਇਥੇ ਆਵੇਗਾ, ਪਰ ਮੇਰੇ ਭਾਗ ਵਿਚ ਉਸਦਾ ਦਰਸ਼ਨ ਨਹੀਂ ਲਿਖਿਆ ਹੋਇਆ। ਜਦ ਉਹ ਆਵੇ ਅਤੇ ਉਸ ਵਿਚ ਉਹ ਸਭ ਲੱਛਣ ਹੋਣ ਜੋ ਮੈਂ ਤੈਨੂੰ ਲਿਖਕੇ ਸਮਝਾ ਚੁਕਿਆ ਹਾਂ, ਤਾਂ ਉਸ ਨੂੰ ਇਹ ਬੰਦ ਲਫ਼ਾਫ਼ਾ ਦੇ ਦੇਣਾ ਅਤੇ ਪ੍ਰਸੰਨ ਮਨ ਨਾਲ ਉਸਦਾ ਆਦਰ ਸਤਿਕਾਰ ਕਰਨਾ। ਉਹ ਤੁਹਾਨੂੰ ਆਸਰਾ ਦੇਵੇਗਾ ਅਤੇ ਆਪਣੀ ਸੰਤਾਨ ਵਾਂਙ ਪਾਲਣਾ ਕਰੇਗਾ।" ਜਹਾਂਗੀਰ ਨੇ ਭੀ ਇਹ ਸਭ ਗੱਲਾਂ ਸੁਣੀਆਂ, ਉਸਦੀ ਅਸਚਰਜਤਾ ਦਾ ਟਿਕਾਣਾ ਨਾ ਰਿਹਾ। ਉਹ ਮੂਰਤ ਬਣਕੇ ਬੈਠ ਰਿਹਾ।

੩.

ਧੀ ਦੀਆਂ ਗੱਲਾਂ ਨੂੰ ਬੁੱਢੀ ਮਾਈ ਨੇ ਧਿਆਨ ਨਾਲ ਸੁਣਿਆ। ਫਿਰ ਉਹ ਪ੍ਰਾਹੁਣੇ ਤੋਂ ਪੁੱਛਣ ਲਗੀ "ਭਾਗਵਾਨ! ਤੁਸੀਂ ਕੌਣ ਹੋ? ਕਿਸ ਦੇਸ ਦੇ ਰਹਿਣ ਦੇ ਵਾਲੇ ਹੋ? ਇਧਰ ਕਿਸਤਰਾਂ ਆ ਪਹੁੰਚੇ?"

ਜਹਾਂਗੀਰ ਬੜੀ ਹੈਰਾਨੀ ਵਿਚ ਪੈ ਗਿਆ। ਉਹ ਇਸ ਸਮੇਂ ਪਤਾ ਨਹੀਂ ਕਿਉਂ ਅਪਣਾ ਭੇਤ ਦਸਣਾ ਨਹੀਂ ਚਾਹੁੰਦਾ ਸੀ। ਥੋੜੀ ਸੋਚ ਵਿਚਾਰ ਉਪਰੰਤ ਉਸ ਨੇ ਕਿਹਾ-"ਮਾਂ! ਮੈਂ ਉਤਰੀ ਹਿੰਦੁਸਤਾਨ ਦਾ ਰਹਿਣ ਵਾਲਾ ਹਾਂ, ਸ਼ਹਿਨਸ਼ਾਹ ਜਹਾਂਗੀਰ ਦੀ ਨੂੰ ਸੈਨਾ ਦਾ ਸਵਾਰ ਹਾਂ। ਬਾਦਸ਼ਾਹ ਸਲਾਮਤ ਅਜ ਘ ਙ