ਪੰਨਾ:Hanju.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੩)

ਸ਼ਿਕਾਰ ਖੇਡਣ ਲਈ ਇਸ ਘਣੇ ਬਨ ਵਿਚ ਆਏ ਸਨ। ਮੈਂ ਉਨਾਂ ਦੀ ਸੇਵਾ ਵਿਚ ਨਾਲ ਸਾਂ, ਸੰਜੋਗ ਵਸ ਵਿਛੜ ਗਿਆ ਹਾਂ ਤੇ ਭਟਕਦਾ ਹੋਇਆ ਇਧਰ ਨਿਕਲ ਆਇਆ ਹਾਂ। ਭਾਗਾਂ ਦੇ ਚੱਕਰ ਵਿਚ ਆਕੇ ਜਦ ਤ੍ਰੇਹ ਨਾਲ ਮੇਰੇ ਪ੍ਰਾਣ ਨਿਕਲ ਰਹੇ ਸਨ, ਤਦ ਮੈਂ ਇਥੇ ਆਣ ਪਹੁੰਚਿਆ। ਤੁਹਾਡੀ ਇਸ ਦੁਆਵਾਨ ਪੁੱਤਰੀ ਨੇ ਮੇਰੇ ਪੁਰ ਦਿਆ ਕੀਤੀ। ਆਪਣੇ ਸੱਕੇ ਸੰਬੰਧੀ ਵਾਂਙ ਮੇਰਾ ਅਤਿਥ-ਸਤਿਕਾਰ ਕੀਤਾ, ਰੋਟੀ ਖੁਆਈ ਅਤੇ ਠੰਢਾ ਜਲ ਪਿਆਇਆ। ਮੈਂ ਜ਼ਿੰਦਗੀ ਭਰ ਇਸ ਉਪਕਾਰ ਨੂੰ ਨਹੀਂ ਭੁੱਲਾਂਗਾ, ਇਸ ਦੇ ਲਈ ਮੈਂ ਦਿਲੋਂ ਮਨੋਂ ਤੁਹਾਡਾ ਉਪਕਾਰ ਮੰਨਦਾ ਹਾਂ।"

ਇਹ ਸੁਣਕੇ ਕੁਮਾਰੀ ਮੁਸਕ੍ਰਾਈ, ਅਤੇ ਪ੍ਰਸੰਨਤਾ ਨਾਲ ਕਿਹਾ-"ਐ ਰਾਹੀਂ! ਯਾ ਤਾਂ ਤੁਸਾਂ ਆਪਣਾ ਠੀਕ ਪਤਾ ਨਹੀਂ ਦਸਿਆ, ਅਥਵਾ ਮੇਰੇ ਸੁਰਗਵਾਸੀ ਮਾਨ ਯੋਗ ਪਿਤਾ ਜੀ ਦੀ ਜੋਤਸ਼ ਵਿਦਿਆ ਝੂਠੀ ਹੈ। ਪਰ ਮੈਨੂੰ ਤਾਂ ਵਿਸ਼ਵਾਸ ਹੈ ਕਿ ਅਸਾਡੀ ਵਿਦਿਆ ਕਦੀ ਝੂਠੀ ਨਹੀਂ ਹੋ ਸਕਦੀ! ਕਿਉਂਕਿ ਜੋ ਨਿਸ਼ਾਨੀਆਂ ਮੇਰੇ ਸ੍ਵਰਗਵਾਸੀ ਪਿਤਾ ਜੀ ਲਿਖ ਗਏ ਹਨ, ਉਹ ਸਭ ਤੁਹਾਡੇ ਵਿਚ ਵੇਖੀਆਂ ਜਾਂਦੀਆਂ ਹਨ। ਇਥੋਂ ਤਕ ਕਿ ਤੁਹਾਡੇ ਆਉਣ ਦਾ ਅੱਜ ਦਾ ਸਮਾਂ ਭੀ ਉਹੋ ਹੈ, ਜੋ ਪਿਤਾ ਜੀ ਨੇ ਦਸਿਆ ਸੀ। ਨਾਲ ਹੀ ਮੇਰਾ ਹੱਥ ਵੇਖਣ ਦਾ ਗਿਆਨ ਕਹਿੰਦਾ ਹੈ ਕਿ ਤੁਹਾਡੇ ਹੱਥਾਂ ਦੀਆਂ ਜਿਹੋ ਜੇਹੀਆਂ ਭਾਗ ਨਾਲ ਭਰਪੂਰ