ਪੰਨਾ:Hanju.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੪)

ਰੇਖਾਂ ਹਨ, ਅਜੇਹੀਆਂ ਕਿਸੇ ਸਾਧਾਰਣ ਆਦਮੀ ਦੇ ਹਥਾਂ ਪੁਰ ਨਹੀਂ ਹੋਇਆ ਕਰਦੀਆਂ। ਰਾਜਿਆਂ ਦੀਆਂ ਰਾਜ-ਗ ਵਾਲੀਆਂ ਹਸਤ-ਰੇਖਾਂ ਤੋਂ ਭੀ ਉੱਚ ਰੇਖਾਂ ਤੁਹਾਡੇ ਹਥ ਪੁਰ ਹਨ, ਜਿਸ ਤੋਂ ਤੁਸੀਂ ਰਜਿਆਂ ਦੇ ਰਾਜੇ ਪ੍ਰਤੀਤ ਹੁੰਦੇ ਹਨ।"

ਇਹ ਸੁਣਕੇ ਬਾਦਸ਼ਾਹ ਮਨ ਹੀ ਮਨ ਵਿਚ ਹੱਸਿਆ ਤੇ ਕੁਮਾਰੀ ਦੀ ਸਿਆਣਪ ਅਤੇ ਵਿਦਿਆ- ਬ੍ਰਿਧੀ ਦੀ ਸ਼ਲਾਘ ਕਰਨ ਲਗਾ। ਪਰ ਪਰਗਟ ਰੂਪ ਵਿਚ ਕਹਿਣ ਲਗਾ:-"ਪੁੱਤਰੀ! ਤੈਨੂੰ ਪਤਾ ਨਹੀਂ ਕਿਉਂ ਵਿਸ਼ਵਾਸ ਨੂੰ ਹੁੰਦਾ। ਮੈਂ ਤਾਂ ਆਪਣਾ ਪਤਾ ਠੀਕ ਠੀਕ ਦਸਿਆ ਹੈ। ਪਰ ਹੁਣ ਮੈਨੂੰ ਦੱਸੋ ਕਿ ਤੁਸੀਂ ਕੌਣ ਹੋ? ਅਤੇ ਅਜੇਹੇ ਭਿਆਨਕ ਬਣ ਵਿਚ ਮਕਾਨ ਬਣਾਣ ਦਾ ਕੀ ਕਾਰਣ? ਫਿਰ ਇਤਨੇ ਵਡ ਮਕਾਨ ਵਿਚ ਮਾਂ ਧੀਆਂ ਇਕੱਲੀਆਂ ਹੀ ਰਹਿੰਦੀਆਂ ਹੈ, ਇਸ ਦਾ ਕੀ ਸਬੱਬ ਹੈ? ਅਤੇ ਤੁਹਾਡਾ ਨਿਰਬਾਹ ਕਿਸ ਤਰ੍ਹਾਂ ਹੁੰਦਾ ਹੈ।"

ਇਹ ਸੁਣਦਿਆਂ ਹੀ ਮਾਂ-ਧੀਆਂ ਦਾ ਹਿਰਦਾ ਭਰ ਆਇਆ, ਅੱਖਾਂ ਤੋਂ ਅਥਰੂ ਡਿਗਣ ਲਗ ਪਏ।

ਕੁਮਾਰੀ ਤਾਂ ਚੁਪ ਰਹੀ, ਪਰ ਬੁੱਢੀ ਮਾਈ ਨੇ ਧੀਰਜ ਧਰ ਕੇ ਕਿਹਾ:-"ਪੁੱਤਰ! ਅਸੀਂ ਲੋਕ ਭਾਗਾਂ ਦੇ ਸਤਾਏ ਹੋਏ ਬਿਪਤਾ ਵਿਚ ਹਾਂ। ਸੰਸਾਰ ਵਿਚ ਸਾਡਾ ਕੋਈ ਸਹਾਈ ਨਹੀਂ। ਅਸਾਡੇ ਦੁਖ-ਦਰਦ ਦਾ ਕੋਈ ਸਾਥੀ ਨਹੀਂ, ਨਾਂ ਜੀਵਕਾ ਦਾ