ਪੰਨਾ:Hanju.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੫)

ਕੋਈ ਰਾਹ ਹੈ। ਕੇਵਲ ਇਕ ਈਸ਼ਵਰ ਦਾ ਭਰੋਸਾ ਹੈ; ਉਹੀ ਸਾਡਾ ਰਾਖਾ ਹੈ, ਉਹੀ ਲਾਜ ਰਖਣ ਵਾਲਾ ਹੈ। ਉਸੇ ਦੀ ਕਿਰਪਾ ਨਾਲ ਅੰਨ-ਬਸਤਰ ਮਿਲਦਾ ਜਾ ਰਿਹਾ ਹੈ, ਜਿਸ ਨਾਲ ਹੁਣ ਤਕ, ਜੀਉਂਦੇ ਰਹੇ ਹਾਂ। ਇਸ ਦਿਆ ਦੇ ਵਾਸਤੇ ਉਸ ਦਿਆਲੂ ਪਰਮਾਤਮਾ ਦਾ ਜਿਤਨਾ ਧੰਨਵਾਦ ਕਰੀਏ, ਥੋੜਾ ਹੈ। ਇਸ ਉਜਾੜ ਬੀਆਬਾਨ ਵਿਚ ਅਸਾਡਾ ਸਮਾਂ ਉਸੇ ਕਰੁਣਾ ਨਿਧਾਨ ਜਗਦੀਸ਼੍ਵਰ ਦੀ ਭਜਨ ਬੰਦਗੀ ਵਿਚ ਗੁਜ਼ਰਦਾ ਹੈ।

"ਪੱਤਰ! ਅਸੀਂ ਲੋਕ ਬੀਜਾ ਪੁਰ (ਦਖਣੀ ਭਾਰਤ) ਦੇ ਰਹਿਣ ਵਾਲੇ ਉੱਚ ਬ੍ਰਹਿਮਣ ਕੁਲ ਦੇ ਹਾਂ। ਇਸ ਲੜਕੀ ਦਾ ਪਿਤਾ ਬਹੁਤ ਵਿਦਵਾਨ ਸੀ। ਜੋਤਸ਼ ਵਿਦਿਆ ਵਿਚ ਆਪਣਾ ਸਾਨੀ ਨਹੀਂ ਰਖਦਾ ਸੀ। ਦਰਬਾਰ ਵਿਚ ਉਸ ਦਾ ਬੜਾ ਆਦਰ ਮਾਨ ਹੁੰਦਾ ਸੀ ਅਤੇ ਰਾਜ ਵਲੋਂ ਉਹ ਇਕ ਉੱਚਾ ਅਹੁਦੇਦਾਰ ਸੀ। ਦੈਵਨੇਤਨਾਲ ਉਥੋਂ ਦੇ ਵੱਡੇ ਵਜ਼ੀਰ ਮਲਕ ਅਮੀਰਨਾਲ, ਪਤਾ ਨਹੀਂ ਕਿਉਂ ਅਣਬਣ ਹੋ ਗਈ। ਮੇਰੇ ਪੂਜ੍ਯ ਸਵਾਮੀ ਬੜੇ ਅਣਖੀ ਬੰਦੇ ਸਨ। ਉਨਾਂ ਨੇ ਅਪਣੀ ਸਾਰੀ ਸਪਤਾ ਇਕ ਤਿਨਕੇ ਵਾਂਙ ਸੁਟ ਪਾਈ। ਆਪਣੇ ਅਹੁਦੇ ਦੀ ਭੀ ਪਰਵਾਹ ਨਹੀਂ ਕੀਤੀ, ਅਸਾਂ ਦੋਹਾਂ ਮਾਂ-ਧੀਆਂ ਨੂੰ ਲੈਕੇ ਚਲੇ ਆਏ ਅਤੇ ਇਹ ਮਕਾਨ ਬਣਾ ਕੇ ਇਸ ਸੁੰਨਸਾਨ ਜੰਗਲ ਨੂੰ ਅਬਾਦ ਕੀਤਾ। ਮਲੂਮ ਹੁੰਦਾ ਹੈ, ਸੰਸਾਰ ਦੇ ਝੰਝਟਾਂ ਵਿਚੋਂ ਉਨ੍ਹਾਂ ਦਾ ਦਿਲ ਉਪਰਾਮ