ਪੰਨਾ:Hanju.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੬)

ਹੋ ਗਿਆ ਸੀ, ਇਸੇ ਲਈ ਇਸ ਸ਼ਾਂਤ ਜਗ੍ਹਾ ਵਿਚ ਆਕੇ ਪਰਮਾਤਮਾ ਦੇ ਭਜਨ ਵਿਚ ਆਪਣਾ ਸਮਾਂ ਬਣ ਲੱਗੇ। ਪਰੰਤੁ ਪਾਪੀ ਕਾਲ ਤੋਂ ਇਹ ਭੀ ਨ ਵੇਖਿਆ ਗਿਆ। ਅ-ਸਮੇਂ ਹੀ ਮੇਰੇ ਪਤੀ ਜੀ ਸ੍ਵਰਗਵਾਸੀ ਹੋ ਗਏ ਅਤੇ ਅਸੀਂ ਦੋਵੇਂ ਦੁਖ ਭੋਗਣ ਲਈ ਜੀਊਂਦੀਆਂ ਰਹਿ ਗਈਆਂ।

"ਅਸਾਡੀ ਸਭ, ਨਕਦੀ ਅਤੇ ਮਾਲ ਅਸਬਾਬ ਦੁਸ਼ਟ ਮਲਕ ਅਮੀਰ ਨੇ ਜ਼ਬਤ ਕਰ ਲਿਆ, ਤੇ ਅਸੀਂ ਆਪਣੇ ਨਾਲ ਜੋ ਕੁਝ ਕੀਮਤੀ ਗਹਿਣੇ ਅਤੇ ਜਵਾਹਰ ਲਿਆ ਸਕੇ ਸਾਂ, ਉਨਾਂ ਨੂੰ ਹੀ ਵੇਚਕੇ ਇਹ ਮਕਾਨ ਬਣਵਾਇਆ ਅਤੇ ਉਨਾਂ ਨੂੰ ਹੀ ਵੇਚ ਵੇਚਕੇ ਅਜ ਭੀ ਉਪਜੀਵਕ ਚਲਾ ਰਹੀਆਂ ਹਾਂ।"

"ਇਕ ਦਿਨ ਅਸੀਂ ਤਿੰਨੇ ਜਣੇ ਬੈਠੇ ਸਾਧਾਰਨ ਗੱਲਾਂ ਬਾਤਾਂ ਕਰ ਰਹੇ ਸਾਂ, ਉਸ ਸਮੇਂ ਮੇਰੇ ਪਤੀ ਜੀ ਦੀਆਂ ਅੱਖਾਂ ਵਿਚ ਹੰਝੂ ਭਰ ਆਏ। ਗਲਾ ਰੁੱਕ ਜਿਹਾ ਗਿਆ, ਪਲਕੁ ਠਹਿਰ ਕੇ ਦੁਖੀ ਮਨ ਨਾਲ ਕਹਿਣ ਲੱਗੇ-"ਕੇਹੀ ਦੁਖ ਦੀ ਗੱਲ ਹੈ ਕਿ ਮੈਂ ਜਿਸ ਵਿਦਿਆ ਤੇ ਹੁਨਰ ਵਿਚ ਨਿਪੁੰਨ ਹਾਂ ਅਤੇ ਉਸਦੇ ਅਭਿਆਸ ਤੋਂ ਜੋ ਵਾਕਫ਼ੀ ਪ੍ਰਾਪਤ ਕੀਤੀ ਹੈ, ਉਹ ਸਭ ਮੇਰੇ ਨਾਲ ਹੀ ਜਾਏਗੀ। ਜੇ ਪਰਮਾਤਮਾ ਨੇ ਮੈਨੂੰ ਪੁੱਤਰ ਬਖਸ਼ਿਆ ਹੁੰਦਾ, ਤਾਂ ਮੈਂ ਉਸ ਨੂੰ ਪੜ੍ਹਾਕੇ ਵਿਦਵਾਨ ਕਰਦਾ ਤੇ ਦੁਨੀਆਂ ਪੁਰ ਪਿੱਛੇ ਮੇਰਾ ਨਾਉਂ ਰਹਿਜਾਂਦਾ।" ਇਸਤੋਂ ਵਧ ਉਹ ਕੁਝ ਨ ਕਹਿ ਸਕੇ।