ਪੰਨਾ:Hanju.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੭)

"ਮੈਂ ਆਪਣੇ ਪਤੀ ਜੀ ਨੂੰ ਚਿੰਤਾਵਾਨ ਵੇਖ ਅਥਵਾ ਭਵਿਖਤ ਦਾ ਧਿਆਨ ਕਰਕੇ ਦੁਖ ਵਿਚ ਡੁੱਬ ਗਈ। ਇਹ ਵੇਖਕੇ ਇਹ ਲੜਕੀ ਜੋ ਤੁਹਾਡੇ ਸਾਮ੍ਹਣੇ ਬੈਠੀ ਹੈ-ਨਹੀਂ ਪਤਾ ਕੀ ਸੋਚਕੇ-ਫੁੱਟ ਫੁੱਟ ਕੇ ਰੋਣ ਲਗ ਪਈ। ਉਸ ਸਮੇਂ ਇਸ ਦੀ ਉਮਰ ਨੌਂ ਦਸ ਸਾਲ ਦੀ ਹੋਵੇਗੀ। ਮੈਂ, ਇਸ ਦੇ ਸਿਰ ਪੁਰ ਹਥ ਫੇਰਿਆ, ਪੱਲੇ ਨਾਲ ਅੱਖਾਂ ਪੂੰਝਕੇ ਚੁਪ ਕਰਾਇਆ, ਪਰਮਾਤਮਾਂ ਨੇ ਉਸ ਵੇਲੇ ਇਸ ਨੂੰ ਕੁਝ ਬੋਲਣ ਲਈ ਪ੍ਰੇਰਿਆ। ਇਹ ਆਪਣੇ ਪਿਤਾ ਦੇ ਚਰਨਾਂ ਪੁਰ ਡਿੱਗ ਪਈ, ਅਤੇ ਨਿਮਰਤਾ ਨਾਲ ਬੋਲੀ-"ਪਿਤਾ ਜੀ! ਮੈਂ ਪੜ੍ਹਾਂਗੀ, ਆਪ ਮੈਨੂੰ ਪੜ੍ਹਾਓ।" ਪਿਤਾ ਨੇ ਪ੍ਰਸੰਨ ਹੋਕੇ ਇਸ ਨੂੰ ਗਲ ਨਾਲ ਲਾ ਲਿਆ ਅਤੇ ਕਿਹਾ-"ਪੁੱਤਰੀ ਰੂਪ-ਕਿਸ਼ੋਰੀ! ਮੈਂ ਤੈਨੂੰ ਪੜ੍ਹਾਵਾਂਗਾ।" ਉਸੇ ਦਿਨ ਤੋਂ ਇਸ ਨੂੰ ਸਿਖਿਆ ਦੇਣ ਲਗ ਪਏ। ਚਾਰ ਪੰਜ ਸਾਲ ਦੇ ਵਿਚ ੨ ਹੀ ਇਸਨੇ ਆਪਣੀ ਉੱਚ ਬੁੱਧੀ ਤੇ ਯਾਦਸ਼ਕਤੀ ਦੇ ਪ੍ਰਤਾਪ ਨਾਲ ਚੰਗੀ ਯੋਗਤਾ ਪ੍ਰਾਪਤ ਕਰ ਲਈ। ਆਪਣੀ ਪੁੱਤਰੀ ਨੂੰ ਗੁਣਵਾਨ ਵੇਖਕੇ ਮੇਰੇ ਪਤੀ ਜੀ ਫੁੱਲੇ ਨਹੀਂ ਸਮਾਉਂਦੇ ਸਨ, ਅਤੇ ਕਿਹਾ ਕਰਦੇ ਸਨ ਕ ਹੁਣ ਮੈਨੂੰ ਮੌਤ ਦਾ ਡਰ ਨਹੀਂ ਰਿਹਾ।

"ਇਕ ਦਿਨ ਉਨ੍ਹਾਂ ਕਿਹਾ-"ਪੁੱਤਰੀ ਰੂਪ-ਕਿਸ਼ੋਰੀ! ਜਿਸ ਥਾਂ ਇਸ ਵੇਲੇ ਅਸੀ ਰਹਿੰਦੇ ਹਾਂ ਇਸਦਾ ਲਗਨ-ਚਕ੍ਰ ਤਾਂ ਬਣਾਓ, ਫਿਰ ਵੇਖਾਂਗਾ ਤੂੰ