ਪੰਨਾ:Hanju.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੭)

ਇਕ ਚਿੱਠੀ ਹੇਠ ਡਿਗ ਪਈ। ਇਸਤ੍ਰੀ ਦੇ ਹੱਥ ਦੀ ਲਿਖਤ ਵੇਖਕੇ ਪੜ੍ਹਨ ਦਾ ਉਤਸ਼ਾਹ ਹੋਇਆ। ਉਹ ਚਿੱਠੀ ਤੁਹਾਡੇ ਨਾਉਂ ਦੀ ਸੀ। ਮੈਂ ਪੜ੍ਹਨ ਯਾਂ ਨਹੀਂ? ਪੜ੍ਹਨਾ ਉਚਿਤ ਹੈ ਯਾ ਨਹੀਂ, ਇਹੋ ਸੋਚਦਿਆਂ ਮੈਨੂੰ ਦੇਰੀ ਹੋ ਗਈ, ਤਦ ਤਕ ਤੁਸੀਂ ਕਮਰੇ ਵਿਚ ਆ ਗਏ, ਮੈਂ ਪੱਤਰ ਨੂੰ ਝੱਟ ਛਿਪਾਕੇ ਬਾਹਰ ਨਿਕਲ ਆਈ। ਅਜ ਤੁਹਾਡੇ ਅੱਗੇ ਆਪਣੇ ਦਿਲ ਦਾ ਪਾਪ ਖੋਲ੍ਹਿਆ ਹੈ।

ਇਕ ਨਜ਼ਰ ਨਾਲ ਬਾਹਰ ਆਕੇ ਮੈਂ ਸਾਰੀ ਚਿੱਠੀ ਪੜ੍ਹ ਲਈ, ਉਹ ਚਿੱਠੀ ਭੈਣ ਦੀ ਸੀ। ਜਦੋਂ ਮੇਰਾ ਵਿਆਹ ਹੋਇਆ ਉਸੇ ਸਮੇਂ ਭੈਣ ਦੀ ਗਲ ਮੈਂ ਸੁਣੀ ਸੀ, ਫਿਰ ਕਦੇ ਉਨ੍ਹਾਂ ਦੀ ਚਰਚਾ ਮੇਰੇ ਅੱਗੇ ਕਿਸੇ ਨਹੀਂ ਕੀਤੀ। ਮੈਂ ਭੀ ਉਨ੍ਹਾਂ ਸਬੰਧੀ ਕਦੇ ਕੁਝ ਨਾ ਪੁਛਿਆ। ਉਸ ਦਿਨ ਉਨ੍ਹਾਂ ਦੀ ਚਿੱਠੀ ਮੈਂ ਪੜ੍ਹਕੇ ਦੁਖ ਨਾਲ ਭਰ ਜਿਹੀ ਗਈ। ਭੈਣ ਘਰ ਦੀ ਦੇਵੀ ਹੈ, ਸਭ ਕੁਝ ਉਨਾਂ ਦਾ ਹੀ ਹੈ। ਉਨਾਂ ਨਾਲ ਅਨਿਆਂ ਹੋਇਆ ਹੈ। ਉਸਦਾ ਬਦਲਾ ਦੇਣਾ ਪਵੇਗਾ। ਤੁਹਾਨੂੰ ਭੈਣ ਤੋਂ ਖਿਮਾਂ ਮੰਗਣੀ ਪਵੇਗੀ । ਉਨਾਂ ਨੂੰ ਮੰਨਾਕੇ ਘਰ ਲਿਆਉਣਾ ਪਵੇਗਾ।

ਭੈਣ ਮੇਰੇ ਤੋਂ ਵੱਡੀ ਹੈ, ਮੇਰੇ ਤੋਂ ਪਹਿਲਾਂ ਉਨ੍ਹਾਂ ਦਾ ਵਿਆਹ ਹੋਇਆ ਹੈ। ਘਰ ਉਤੇ, ਘਰ ਦੀ ਚੀਜ਼ ਵਸਤ ਉਤੇ, ਤੁਹਾਡੇ ਪੁਰ, ਸਭ ਪੁਰ ਪਹਿਲਾਂ ਉਨ੍ਹਾਂ ਦਾ ਹੀ ਅਧਿਕਾਰ ਹੈ, ਫਿਰ ਮੇਰਾ। ਕਦੀ ਤੁਸੀਂ ਇਸ ਗਲ ਪੁਰ, ਵਿਚਾਰ ਕੀਤੀ ਹੈ? ਜੇ ਨਹੀਂ ਤਾਂ ਬੜੀ ਭੁੱਲ ਕੀਤੀ ਹੈ; ਭੈਣ ਦੇਵੀ ਹੈ, ਲਛਮੀ ਜਿਹਾ ਉਨ੍ਹਾਂਦਾ ਸੁਭਾਉ ਹੈ। ਸੁੰਦਰਤਾ ਜਿਹਾ