ਪੰਨਾ:Hanju.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੦)

ਧਰਮ ਪੁੱਤਰੀ ਅਤੇ ਤੁਸੀਂ ਮੇਰੀ ਧਰਮ ਮਾਤਾ ਹੋਏ। ਵਿਸ਼ਵਾਸ ਰਖੋ, ਖੁਦਾ ਪੂਰਾ ਭਰੋਸਾ ਕਰੋ, ਉਹ ਸਭ ਦਾ ਮਾਲਕ ਤੇ ਰਾਖਾ ਹੈ। ਮੈਂ ਸਮਝਦਾ ਹਾਂ ਕਿ ਪੁੱਤਰੀ ਰੂਪ ਕਿਸ਼ੋਰੀ ਨੂੰ ਇਹ ਅੰਗੂਠੀ ਬਹੁਤ ਪਸੰਦ ਆਈ ਹੈ। ਹੁਣ ਜਦ ਕਿ ਮੈਂ ਇਸ ਨੂੰ ਪੁਤਰੀ ਮਨ ਚੁਕਿਆਂ ਹਾਂ ਤੇ ਇਹ ਅੰਗੂਠੀ ਬਹੁਤ ਖੁਸ਼ੀ ਨਾਲ ਇਸ ਨੂੰ ਦੇਂਦਾ ਹਾਂ।" ਇਹ ਕਹਿਕੇ ਆਪਣੇ ਹੱਥੋਂ ਅੰਗੂਠੀ ਉਤਾਰ ਕੇ ਕਿਸ਼ੋਰੀ ਦੇ ਹੱਥ ਪਵਾਂ ਦਿੱਤੀ ਅਤੇ ਕਿਹਾ:- "ਖੁਦਾਂ ਕਰੇ ਇਹ ਤੈਨੂੰ ਸ਼ੁਭ ਹੋਵੇ।"

ਜਹਾਂਗੀਰ ਦੀ ਇਸ ਉਦਾਰਤਾ ਨੂੰ ਵੇਖ ਕੇ ਮਾਈ ਨੇ ਕਿਹਾ-"ਰਾਹੀ! ਇਕ ਤਾਂ ਸਾਧਾਰਣ ਲੋਕ ਇਤਨੀ ਬਹੁਮੁੱਲੀ ਅੰਗੂਠੀ ਪਾ ਕਿਥੇ ਸਕਦੇ ਹਨ? ਤੇ ਜਦ ਪੀ ਭੀ ਲੈਣ ਤਾਂ ਉਨ੍ਹਾਂ ਵਿਚ ਇਸਤਰ੍ਹਾਂ ਬਿਨਾਂ ਸੰਕੋਚ ਦੇ ਦੇਣ ਦੀ ਉਦਾਰਤਾ ਕਿਥੋਂ ਹੈ? ਬਿਨਾ ਰਾਜਾ-ਮਹਾਰਾਜਾ ਦੇ ਮਾਮੂਲੀ ਆਦਮੀ ਅਜਿਹਾ ਦਾਨ ਨਹੀਂ ਕਰ ਸਕਦਾ।" ਇਤਨਾ ਕਹਿਕੇ ਮਈ ਨੇ ਰਾਹੀ ਨੂੰ ਅਸ਼ੀਰਵਾਦ ਦਿੱਤਾ ਅਤੇ ਪੁੱਤਰੀ ਨੂੰ ਇਸ਼ਾਰਾ ਕੀਤਾ ਕਿ ਉਹ ਆਪਣੇ ਧਰਮ-ਪਿਤਾ ਨੂੰ ਸਿਰ ਨਿਵਾਕੇ ਧੰਨਵਾਦ ਕਰੇ। ਰੂਪ ਕਸ਼ੌਰੀ ਜਿਉਂ ਹੀ ਪ੍ਰਣਾਮ ਕਰਨ ਲਈ ਉੱਠੀ ਜਹਾਂਗਿਰ ਨੇ ਪਿਆਰ ਨਾਲ ਉਸਦੇ ਸਿਰ ਪੁਰ ਹੱਥ ਨਾਲ ਦਿਲਾਸਾ ਦਿੱਤਾ।