ਪੰਨਾ:Hanju.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੩)

ਆਪਦੀ ਸਦੀਵ ਜੇ ਹੋਵੇ।"

ਜਹਾਂਗੀਰ ਚਿੱਠੀ ਪੜ੍ਹਕੇ ਥੋੜਾ ਚਿਰ ਤਾਂ ਪੱਥਰ ਦੀ ਮੂਰਤੀ ਵਾਂਙ ਅਚੱਲ ਹੋਗਿਆ। ਫਿਰ ਬੋਲਿਆ- "ਮਾਂ, ਅਤੇ ਪੁਤਰੀ ਰੂਪ ਕਿਸ਼ੋਰੀ! ਹੁਣ ਚਿੰਤਾ ਨ ਕਰੋ, ਖੁਦਾੱ ਮੁਹਾਫ਼ਜ਼ (ਰਾਖਾ) ਹੈ, ਉਹ ਅਸਾਂ ਸਾਰਿਆਂ ਦੀ ਸਹਾਇਤਾ ਕਰੇਗਾ। ਇਤਨਾ ਕਹਿਕੇ ਜਹਾਂਗੀਰ ਆਪਣੀ ਛਾਵਣੀ ਵਲ ਚਲਾ ਗਿਆ।

੫.

ਕਿਸੇ ਸਮੇਂ ਰੌਣਕ ਭਰੇ ਗਹਿਮਾ-ਗਹਿਮ ਕਰਦੇ ਬੀਜਾ ਪੁਰ ਵਿਚ ਜੋ ਰੂਪ ਕਿਸ਼ੋਰੀ ਉੱਚੇ ਲੰਮੇ ਭਵਨ ਵਿਚ ਆਪਣੇ ਰਾਜ-ਅਧਿਕਾਰੀ ਪਿਤਾ ਦੀ ਇਕਲੌਤੀ ਪੁੱਤਰੀ ਹੋਣ ਦੇ ਕਾਰਣ ਬੜੇ ਲਾਡ-ਪਿਆਰ ਨਾਲ ਪਾਲੀ ਜਾਂ ਰਹੀ ਸੀ, ਆਪਣੇ ਮਾਤਾ ਪਿਤਾ ਦੀਆਂ ਅੱਖੀਆਂ ਦਾ ਤਾਰਾ ਅਤੇ ਹਿਰਦੇ-ਮੰਦਰ ਦਾ ਦੀਪਕ ਬਣ ਰਹੀ ਸੀ, ਉਸੇ ਨੂੰ ਸਮੇਂ ਦੇ ਫੇਰ ਅੰਦਰ ਬਨ-ਬਾਸਨੀ ਬਣਨਾ ਪਿਆ। ਸੰਸਾਰ ਵਿਚ ਇੱਕ ਇਕ ਮਾਤਾ ਦੇ ਸਵਾਇ ਉਸਦਾ ਆਪਣਾ ਪਰਾਇਆ ਕੋਈ ਨਹੀਂ ਸੀ। ਓਹ ਆਪਣੇ ਉੱਤੇ ਇਕ ਰਸ ਨੀਲੇ ਅਕਾਸ਼ ਨੂੰ ਤੇ ਆਸ ਪਾਸ ਹਿੰਸਕ ਜਾਨਵਰਾਂ ਦੀਆਂ ਭਿਆਨਕ ਗਰਜਾਂ ਨਾਲ ਗੁੰਜਾਇਮਾਨ ਨਿਰਜਨ ਬਨ ਨੂੰ ਵੇਖਦੀ ਰਹਿੰਦੀ ਸੀ। ਉਹ ਆਪਣਾ ਸਮਾਂ ਪ੍ਰਮਾਤਮਾਂ ਦੋ ਭਜਨ, ਮਾਤਾ ਦੀ ਸੇਵਾ ਅਤੇ ਘਰ ਦੇ ਕੰਮਾਂ ਵਿਚ ਬਤੀਤ ਕੀਤਾ ਕਰਦੀ ਸੀ। ਇਸ ਤੋਂ ਜੋ ਸਮਾਂ ਬਚਦਾ