ਪੰਨਾ:Hanju.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੮)

ਬਾਂਦੇ ਹੁੰਦੇ ਹਨ, ਤਦ ਭੀ ਉਹ ਉਸੇ ਪ੍ਰਕਾਰ ਹੀ ਬੰਧ ਜਨ੍ਹਣ ਦੀ ਚੇਸ਼ਟਾ ਕਰਦਾ ਹੈ। ਸੁਸ਼ੀਲਾ ਜਿਸ ਪ੍ਰਕਾਰ ਆਪ ਸੁਖੀ ਹੋਈ ਸੀ ਉਸਨੇ ਆਪਣੇ ਪਤੀ ਪ੍ਰੀਤਮ ਸਿੰਘ ਨੂੰ ਭੀ ਉਸੇ ਤਰ੍ਹਾਂ ਸੁਖੀ ਕੀਤਾ ਸੀ। ਸੰਸਾਰ ਵਿਚ ਪਤੀ ਪਤਨੀ ਵਿਚ ਪ੍ਰੇਮ ਰਹੇ, ਤਦ ਦੁਖ ਹੀ ਕਾਹਦਾ? ਉਸੇ ਪ੍ਰੇਮ ਸਾਗਰ ਵਿਚ ਦੋਵੇਂ ਲੀਨ ਸਨ। ਇਕ ਦਿਨ ਵਿਛੋੜਾ ਹੋਣ ਨਾਲ ਮਾਨੋਂ ਦੋਹਾਂ ਦੇ ਸਿਰ ਆਕਾਸ਼ ਡਿਗ ਪੈਂਦਾ। ਪ੍ਰੀਤਮ ਸਿੰਘ ਜਦ ਕਿਸੇ ਜ਼ਰੂਰੀ ਕੰਮ ਵਾਸਤੇ ਦੋ ਚਾਰ ਦਿਨਾਂ ਲਈ ਭੀ ਬਾਹਰ ਭੇਜਿਆ ਜਾਂਦਾ ਤਾਂ ਸੁਸ਼ੀਲਾ ਦਾ ਮਨ ਭਾਰੀ ਹੋ ਜਾਂਦਾ ਤੇ ਕਹਿਣ ਲਗ ਪੈਂਦੀ- "ਬੀਬੀ, ਘਰ ਵਿਚ ਤਾਂ ਓੁਹੀ ਇੱਕੋ ਇਕ ਮਰਦ ਹਨ, ਉਥੇ ਜਾਕੇ ਉਹ ਕਿਸ ਹਾਲਤ ਵਿਚ ਰਹਿਣਗੇ? ਆਪਣੇ ਹੱਥ ਨਾਲ ਉਨਾ ਕਦੇ ਬੁਰਕੀ ਭੀ ਨਹੀਂ ਤੋੜੀ, ਬਿਨਾਂ ਹੱਥ ਪੈਰ ਘੁੱਟਿਆਂ ਓੁਨ੍ਹਾਂ ਨੂੰ ਨੀਂਦ ਭੀ ਨਹੀਂ ਆਉਂਦੀ" ਆਦਿ। ਸੁਣਕੇ ਮੈਂ ਹੈਰਾਨ ਹੋਕੇ ਉਸ ਵਲ ਵੇਖਣ ਲਗ ਪੈਂਦੀ। ਅੰਤ ਕਹਿਣਾ ਹੀ ਪੈਂਦਾ- "ਤੂੰ ਕੀ ਕਹਿੰਦੀ ਹੈਂ ਸੁਸ਼ੀਲਾ? ਪ੍ਰੀਤਮ ਸਿੰਘ ਨੂੰ ਕੀ ਮੈਂ ਪ੍ਰਦੇਸ ਭੇਜ ਸਕਦੇ ਹਾਂ? ਮੈਂ ਉਸਨੂੰ ਦਿਲ ਪਰਚਾਉਣ ਲਈ ਬਾਹਰ ਭੇਜਿਆ ਹੈ, ਹੁਣੇ ਆ ਜਾਵੇਗਾ। ਇਹ ਸੁਣਕੇ ਸੁਸ਼ੀਲਾ ਦੇ ਨੇਤਰਾਂ ਵਿਚ ਕ੍ਰਿਤੱਰਯਾ ਦੇ ਜੋ ਹੰਝੂ ਉਮਡ ਆਉਂਦੇ, ਉਸਦੇ ਫੁੱਲ ਵਰਗੇ ਮੁਖੜੇ ਉਤੇ ਪ੍ਰਸੰਤਾ ਦੀ ਜੋ ਨਿਸ਼ਾਨੀ ਦਿਸਦੀ, ਉਸਨੂੰ ਵੇਖਕੇ ਮਨ ਵਿਚ ਖਿਆਲ ਆਉਂਦਾ: ਕਿ ਇਹ ਮੇਰੇ ਇਸ ਜੀਵਨ ਦਾ ਅਨੰਦ ਹੈ। ਦੁਖਮਯ ਸੰਸਾਰ ਸਾਗਰ ਦੀਆਂ ਡਰਉਣੀਆਂ