ਪੰਨਾ:Hanju.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੯)

ਤੇ ਤਿੱਖੀਆਂ ਲਹਿਰਾਂ ਵਿਚ ਇਹੋ ਉਜਾਲੇ ਦੀ ਝਲਕ ਹੈ। ਸੁਸ਼ੀਲਾ ਨੂੰ ਮੈਂ ਕਿਸੇ ਵਿਆਹ ਆਦਿ ਸਮੇਂ ਕਿਧਰੇ ਜਾਣਾ ਚਾਹੁੰਦੀ ਤਾਂ ਪ੍ਰੀਤਮ ਸਿੰਘ ਵੀ ਮੂੰਹ ਬਣਾਕੇ ਇਸੇ ਤਰ੍ਹਾਂ ਕਹਿਣ ਲਗ ਪੈਂਦਾ।

੨.

ਇਕ ਦਿਨ ਸ੍ਰੋਤ ਪਈ ਕਿ ਪ੍ਰੀਤਮ ਸਿੰਘ ਪ੍ਰਦੇਸ ਜਾਵੇਗਾ। ਮਾਮਲਾ ਕੀ ਹੈ ? ਆਪਸ ਵਿਚ ਦੋਹਾਂ ਦਾ ਕੋਈ ਝਗੜਾ ਤਾਂ, ਨਹੀਂ ਹੋਇਆ? ਮਲੂਮ ਹੋਇਆ-ਪ੍ਰੀਤਮ ਸਿੰਘ ਹੁਣ ਨੌਕਰੀ ਕਰੇਗਾ, ਇਕ ਵਾਰ ਸੰਸਾਰ ਵੇਖੇਗਾ। ਇਹ ਤਾਂ ਚੰਗੀ ਗੱਲ ਹੋਈ, ਮਰਦ ਕੀ ਵਰ੍ਹਿ ਬੱਧੀ ਇਸਤ੍ਰੀ ਦਾ ਲੜ ਫੜੀ ਘਰ ਹੀ ਬੈਠਾ ਰਹੇਗਾ?

ਸੁਸ਼ੀਲਾਤੋਂ ਮੈਂ ਪੁਛਿਆ- "ਪ੍ਰੀਤਮ ਸਿੰਘ ਤੋਂ ਬਗੈਰ ਤੂੰ ਰਹਿ ਪਵੇਂ ਗੀ? ਕਰੁਣਾ ਪੂਰਣ ਮੁਸਕ੍ਰਾਕੇ ਸੁਸ਼ੀਲਾ ਨੇ ਕਿਹਾ- 'ਤਾਂ ਹੋਰ ਕਰਾਂ ਗੀ ਭੀ ਕੀ? ਉਹ ਕਹਿੰਦੇ ਹਨ ਕਿ ਉਨਾਂ ਦੇ ਕਿਤਨੇ ਹੀ ਮ੍ਰਿਤ ਦੇ ਜਾਕੇ ਵੇਖਦਿਆਂ ਵੇਖਦਿਆਂ ਹੀ ਬੜੇ ਆਦਮੀ ਹੋ ਗਏ ਹਨ। ਪਰ ਮੈਂ ਹੁਣ ਤਕ ਕੁਝ ਭੀ ਨਹੀਂ ਬਣ ਸਕਿਆ। ਸੁਸ਼ੀਲਾ ਦੀ ਗੱਲ ਸੁਣਕੇ ਮੈਂ ਦਿਲ ਵਿਚ ਸੋਚਿਆ, "ਚਲੋ ਇਹ ਭੀ ਚੰਗਾ ਹੀ ਹੋਇਆ ਕਿ ਇਹ ਤਾਂ ਹੁਣ ਸੰਸਾਰ ਦੇ ਦੁਖ-ਸੁਖ ਦਾ ਅਨੁਭਵ ਕਰੇਗੀ!"

ਇਕ ਦਿਨ ਸਵੇਰ-ਸਾਰ ਹੀ ਪ੍ਰੀਤਮ ਸਿੰਘ ਪ੍ਰਦੇਸ ਜਾਣ ਵਾਸਤੇ ਤਿਆਰ ਹੋਕੇ ਮੇਰੇ ਪਾਸ ਆਇਆ। ਸੁਸ਼ੀਲਾ ਭੀ ਨਾਲ ਹੀ ਸੀ, ਉਹ ਪੱਲੇ ਨਾਲ ਅੱਖਾਂ ਪੂੰਝ