ਪੰਨਾ:Hanju.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੩)

“ਬੀਬੀ! ਓ ਬੀਬੀ!! ਚਿੱਠੀ ਕਿਉਂਂ ਨਹੀਂਂ ਆਈ?"

ਕਿਸਤਰ੍ਹਾਂ ਦੱਸਾਂ ਮੈਂ ਭੀ ਤਾਂ ਤੇਰੇ ਪਾਸ ਹੀ ਰਹਿੰਦੀ ਹਾਂ।"

"ਕਹਿ ਗਏ ਸਨ ਕਿ ਰੋਜ ਇਕ ਖਤ ਲਿਖਿਆ ਕਰਾਂਗੇ, ਇਹ ਕੀ ਹੋਇਆ?"

"ਮਲੂਮ ਹੋਂਦਾ ਹੈ, ਕਲ ਆਵੇਗੀ।"

"ਕਲ? ਹੋਰ ਕਲ੍ਹ?"

ਇਸ ਤੋਂ ਉਪ੍ਰੰਤ ਕਈ ਦਿਨ ਚਿੱਠੀ ਦਾ ਰਾਹ ਵੇਖ ਵੇਖ ਇਕ ਦਿਨ ਸੁਸ਼ੀਲਾ ਘਬਰਕੇ ਪਾਸ ਆਈ।

"ਬੀਬੀ! ਓ ਬੀਬੀ!"

ਮੈਂ ਕਿਹਾ: "ਸੁਸ਼ੀਲਾ, ਕਿਉਂ ਕੀ ਘੜੀ ਪਲ ਵਿਚ ਘਬਰਾੱ ਕਿਉਂ ਜਾਂਦੀ ਏ?

"ਮੈਂ ਕਿਸ ਤਰ੍ਹਾਂ ਭੀ ਨਹੀਂ ਬਚ ਸਕਦੀ।"

"ਕਿਉਂ ਨਹੀਂ ਬਚ ਸਕਦੀ? ਸੁਸ਼ੀਲਾ, ਤੂੰ ਇਹੋ ਜਿਹੀਆਂ ਗੱਲਾਂ ਨ ਕਰਿਆ ਕਰ! ਵੇਖ ਖਾਂ, ਉਹ ਕਿਸਤਰ੍ਹਾਂ ਰਹਿੰਦੇ ਹਨ!"

ਨਿਰਬਲ ਅਵਾਜ਼ ਵਿਚ ਸੁਸ਼ੀਲਾ ਨੇ ਕਿਹਾ: “ਬੀਬੀ ਕੀ ਇਕ ਵਾਰ ਅਸੀਂ ਨਹੀਂ ਉਥੇ ਪਹੁੰਚ ਸਕਦੀਆਂ? ਚਲੋ ਖਾਂ, ਦੋਵੇਂ ਚੱਲੀਏ।

"ਸੁਸ਼ੀਲਾ, ਸੋਚ, ਉਹ ਆਪ ਕੰਮ-ਕਾਰ