ਪੰਨਾ:Hanju.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੪)

ਦੀ ਢੂੰਢ ਭਾਲ ਵਿਚ ਪਤਾ ਨਹੀਂ ਕਿਥੇ ਕਿਥੇ ਫਿਰ ਰਿਹਾ ਹੋਵੇਗਾ, ਅਸੀਂ ਉਸ ਨੂੰ ਕਥੇ ਲੱਭਾਂ ਗੀਆਂ?"

"ਤਾਂ ਫਿਰ ਹੋਵੇ ਗਾ ਕੀ?"

ਮੇਰੇ ਹਿਰਦੇ ਵਿਚੋਂ ਠੰਢੀ ਹਵਾੜ੍ਹ ਨਿਕਲੀ, ਪਰ ਉਸ ਨੂੰ ਰੋਕਕੇ ਮੈਂ ਕੰਮ ਦੇ ਬਹਾਨੇ ਅੰਦਰ ਚਲੀ ਗਈ। ਸੁਸ਼ੀਲਾ ਦੀ ਗੱਲ ਦਾ ਜੁਵਾਬ ਨਹੀਂ ਦਿਤਾ।

ਮੈਂ ਸੁਸ਼ੀਲਾ ਨੂੰ ਨਿਤ ਜਿਸਤਰ੍ਹਾਂ ਨਹਾ ਧੁਆਕੇ ਕਪੜਿਆਂ ਨਾਲ ਸਜਾਉਂਦੀ, ਅੱਜ ਭੀ ਉਸੇ ਤਰਾਂ ਕਰ ਰਹੀ ਸਾਂ, ਕਿ ਬਾਹਰੋਂ ਅਵਾਜ਼ ਆਈ। ਮੁੜਕੇ ਵੇਖਿਆ, ਤਾਂ ਇਕ ਗੁਆਂਢਣ ਜਿਸਨੂੰ ਕਿਸੇਤਰ੍ਹਾਂ ਪ੍ਰੀਤਮ ਸਿੰਘ ਦੇ ਮਰਨ ਦੀ ਸੋ ਲੱਗ ਚੁਕੀ ਸੀ, ਉਚੀ ਉਚੀ ਕੁਝ ਬੋਲਦੀ ਆ ਰਹੀ ਸੀ। ਮੈਂ ਸਮਝ ਗਈ, ਅਤੇ ਉਸ ਨੂੰ ਅੱਖ ਦੇ ਇਸ਼ਾਰੇ ਨਾਲ ਟਾਲ ਦਿਤਾ, ਤੇ ਸੁਸ਼ੀਲਾ ਨੂੰ ਖਬਰ ਸੁਣਨ ਹੀ ਨ ਦਿਤੀ।

੫.

ਸੁਸ਼ੀਲਾ ਦੇ ਮੂੰਹ ਵਲ ਵੇਖਿਆ, ਉਸ ਦੀਆਂ ਅੱਖਾਂ ਉਪਰ ਚੜ੍ਹ ਗਈਆਂ ਸਨ। ਇਕ ਹੱਥ ਨਾਲ ਉਸਨੂੰ ਫੜਕੇ ਦੂਜੇ ਹੱਥ ਨਾਲ ਉਸ ਦੀਆਂ ਅੱਖਾਂ ਤੇ ਮੂੰਹ ਉਪਰ ਪਾਣੀ ਦੇ ਛੱਟੇ ਮਾਰਨ ਲੱਗੀ। ਜਰਾਕੁ ਹਿਲਕੇ ਬੜੀ ਮੱਧਮ ਅਵਾਜ਼ ਵਿਚ ਸੁਸ਼ੀਲਾ ਨੇ ਕਿਹਾ,"ਤੁਸੀਂ ਮੈਨੂੰ ਕਿਉਂ ਜਗਾਇਆ, ਬੀਬੀ?"

ਹੁਣ ਤਕ ਸੁਸ਼ੀਲਾ ਤੋਂ ਜੋ ਗੱਲ ਛੁਪਾਈ, ਉਸਨੂੰ