ਪੰਨਾ:Hanju.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੭)

ਸੁਸ਼ੀਲਾ ਨੂੰ ਉਸ ਰਾਤ ਚੰਗੀ ਨੀਂਦ ਆਈ। ਸਵੇਰ ਹੋਂਦਿਆਂ ਹੀ ਬੋਲੀ-"ਓਹ ਆ ਗਏ! ਓਹ ਆ ਗਏ।"

ਸੁਸ਼ੀਲਾ ਦੇ ਮੂੰਹ ਵਲ ਵੇਖਿਆ, ਤਾ ਦੇ ਚਿੰਨ, ਨਜ਼ਰ ਆਏ। ਮੈਂ ਪੁੱਛਿਆ,'ਸੁਸ਼ੀਲਾ, ਕੌਣ ਆਇਆਹ?'

ਸੁਸ਼ੀਲਾ ਉਂਗਲੀ ਬੂਹੇ ਵਲ ਕਰਕੇ ਬੋਲੀ- "ਹੋਰ ਕੌਣ? ਵੇਖਦੀ ਨਹੀਂ ਬੀਬੀ, ਓਹ ਆਏ ਹਨ।" ਮਲੂਮ ਹੋਇਆ, ਉਹ ਪ੍ਰੀਤਮ ਸਿੰਘ ਦੀ ਗੱਲ ਕਹਿ ਰਹੀ ਹੈ। ਪਰ ਉਹ ਕਿੱਥੋਂ ਆਵੇਗਾ? ਤੇ ਬੂਹਾ ਵੀ ਤਾਂ ਬੰਦ ਹੈ! ਫਿਰ ਪੁੱਛਿਆ:-"ਸੁਸ਼ੀਲਾ, ਕੀ ਵੇਖਦੀ ਹੈਂ?

ਸੁਸ਼ੀਲਾ ਕੁਝ ਬੋਲ ਨਹੀਂ, ਬਿਟ-ਬਿਟ ਮੇਰੇ ਵਲ ਵਖਣ ਲਗ ਪਈ। ਮੇਰੇ ਮਨ ਵਿਚ ਖਿਆਲ ਆਇਆ,ਲੋਕ ਅੰਤ ਸਮੇਂ ਮਰੇ ਹੋਏ ਮਨੁੱਖਾਂ ਨੂੰ ਵੇਖਦੇ ਹੋਂਦੇ ਹਨ। ਤੇ ਕੀ, ਪ੍ਰੀਤਮ ਸਿੰਘ ਸੁਸ਼ੀਲਾ ਨੂੰ ਲੈਣ ਆਇਆ ਹੈ? ਮੈਂ ਵਿਆਕੁਲ ਹੋਕੇ ਦੋਹਾਂ ਹੱਥਾਂ ਨਾਲ ਉਸਨੂੰ ਫੜਕੇ ਛਾਤੀ ਨਾਲ ਲਾ ਲੈਣ ਦੀ ਕੋਸ਼ਸ਼ ਕੀਤੀ, ਪਰ ਉਸਨੇ ਜ਼ੋਰ ਨਾਲ ਮੈਨੂੰ ਪਰ੍ਹਾਂ ਠੇਲ੍ਹਕੇ ਕਿਹਾ- "ਕੀ ਕਰਦੇ ਹੋ? ਵੇਖਦੇ ਨਹੀਂ, ਸਾਹਮਣੇ ਕੌਣ ਖੜੋਤਾ ਹੈ?" ਮੈਂ ਘਰ ਤੋਂ ਨਿਕਲਕੇ ਬਾਹਰ ਚਲੀ ਗਈ। ਨੌਕਰ ਨੂੰ ਕਿਹਾ:-"ਡਾਕਟਰ ਨੂੰ ਬੁਲਾਓ! ਸੁਸ਼ੀਲਾ ਹੋਸ਼ ਵਿਚ ਨਹੀਂ ।"

ਕਮਰੇ ਵਿਚ ਆਕੇ ਮੈਂ ਵੇਖਿਆ, ਸੁਸ਼ੀਲਾ ਸਰਹਾਣੇ ਦਾ ਸਹਾਰਾ ਲੈਕੇ ਜਿਸਤਰ੍ਹਾਂ ਬੈਠੀ ਸੀ ਉਸੇ t ਬੈਠੀ ਹੈ। ਮੂੰਹ ਦੇ ਕੋਲ ਦੀਵਾ ਲਿਜਾਕੇ ਵੇਖਿਆ, ਮੁਖੜਾ