ਪੰਨਾ:Hanju.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੮)

ਪ੍ਰਸੰਤਾ ਨਾਲ ਭਰਪੂਰ, ਹੇਠਾਂ ਵਿਚ ਮੁਸਕ੍ਰਾਹਟ ਨਹੀਂ ਸਮਾਉਂਦੀ, ਕੋਮਲ ਨੇਤਰ ਸੁਧਾ-ਸਾਗਰ ਵਿਚ ਡੁੱਬ ਰਹੇ ਸਨ। ਮੈਂ ਉਸਨੂੰ ਹਿਲਾ ਕੇ ਆਵਾਜ਼ ਮਾਰੀ-"ਸੁਸ਼ੀਲਾ! ਓ ਸੁਸ਼ੀਲਾ!" ਓਹ ਜ਼ਰੂ ਭਰ ਕੁ ਹਿੱਲੀ-ਜੁੱਲੀ ਨਹੀਂ।

ਕੀ ਇਹੋ ਮ੍ਰਿਤੂ ਹੈ? ਮਨੁੱਖ ਕੀ ਇਸੇ ਤਰ੍ਹਾਂ ਮਰਦਾ ਹੈ? ਅਜਿਹਾ ਮੁਸਕ੍ਰਾਹਟ ਪੂਰਤ ਮੁਖ ਲੈਕੇ ਮਨੁੱਖ, ਕਿਸ ਤਰ੍ਹਾਂ ਮਰਦਾ ਹੈ? ਹੇ ਵਿਧਾਤਾ! ਮੈਨੂੰ ਇਹ ਤਾਂ ਦੱਸ ਦਿਹ! ਸੁਸ਼ੀਲਾ ਹੱਸਦਾ ਹੱਸਦਾ ਮੁਖੜਾ, ਅੰਮ੍ਰਿਤ-ਪੂਰਤ ਨੇਤਰ ਲੈਕੇ ਆਪਣੇ ਸਵਾਮੀ ਨੂੰ ਮਿਲਣ ਲਈ ਸੰਸਾਰ ਤੋਂ ਵਿਦਾ ਹੋਈ। ਕਿਥੇ? ਇਹ ਕੌਣ ਕਹਿ ਸਕਦਾ ਹੈ?

-:ਬੱਸ:-




-ਇਹ ਪੁਸਤਕ-

'ਫੁਲਵਾੜੀ ਪ੍ਰੈਸ' ਅੰਮ੍ਰਿਤਸਰ ਵਿਚ ਗਿ: ਗੁਰਦਿਤ ਸਿੰਘ ਮੈਨੇਜਰ ਤੇ ਪ੍ਰਿੰਟਰ ਦੇ ਯਤਨ ਨਾਲ ਛਪੀ।