ਪੰਨਾ:Hanju.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧)

ਦੇ ਕਾਰਣ, ਤੁਹਾਡੀ ਹਿਰਦੇ-ਸ਼ੀਲਤਾ ਪੁਰ ਮੈਂ ਪ੍ਰਸੰਨ ਹਾਂ। ਇਤਨਾ ਪ੍ਰਸੰਨ ਕਿ ਤੁਹਾਡਾ ਪੱਤਰ ਪੜ੍ਹਕੇ ਉਸੇ ਅਨੁਸਾਰ ਮੈਂ ਕੰਮ ਕੀਤਾ, ਪਰ ਸੁਣਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਗੌਰੀ ਹੁਣ ਦੀ ਵਾਰ ਵੀ ਮੇਰੇ ਨਾਲ ਨਹੀਂ ਆਈ। ਨਾਰੀ-ਹਿਰਦੇ ਦੀ ਵਚਿੱਤ੍ਰਤਾ ਦਾ ਪਤਾ ਕਿਸਨੂੰ ਲਗ ਸਕਦਾ ਹੈ?

ਸੰਧਿਆ ਦੀ ਸੁੰਦ੍ਰਤਾ ਪੁਰ ਪੁਰਵੀ ਪਾਗ਼ਲ ਹੋ ਰਹੀ ਸੀ। ਉਸੇ ਸਮੇਂ ਮੈਂ ਪ੍ਰੇਮਨਗਰ ਲਈ ਤਿਆਰੀ ਕੀਤੀ। ਜਿਸ ਸਮੇਂ ਗੌਰੀ ਦੇ ਘਰ ਪਹੁੰਚਿਆ, ਉਸਦਾ ਭਰਾ ਘਰ ਹੀ ਸੀ। ਮੈਨੂੰ ਵੇਖਕੇ ਉਸ ਨੇ ਗੌਰੀ ਨੂੰ ਖਬਰ ਦਿਤਾ ਕਿ ਗੌਰੀ ਸ਼ਾਇਦ ਆਨੰਦ ਦੀ ਅਧਿਕਤਾ ਨਾਲ ਮਨ ਹੀ ਮਨ ਵਿਚ ਨੱਚਣ ਲੱਗੀ।

ਜਿਸ ਸਮੇਂ ਗੌਰੀ ਨੂੰ ਵੇਖਿਆ, ਬੇਵੱਸੇ ਅੱਖੀਆਂ ਵਿਚੋਂ ਹੰਝੂਆਂ ਦੀਆਂ ਦੋ ਬੂੰਦਾਂ ਡਲ੍ਹਕ ਪਈਆਂ। ਚਿੱਟੇ ਬਸਤਰ ਪਾਏ, ਕੇਸ ਬਿਖਰੇ, ਬਗੈਰ ਗਹਿਣਿਆਂ ਦੇ ਗੌਰੀ ਅਜੇਹੀ ਮਲੂਮ ਹੁੰਦੀ ਸੀ ਮਾਨੋ ਕੋਈ ਜਵਾਨ ਤਪੱਸ੍ਵਨੀ ਹੋਵੇ। ਆਤਮ-ਤਿਆਗ ਦੀ ਜੋਤ ਉਸਦੇ ਮੁਖੜੇ ਪੁਰ ਝਿਲਮਿਲ ਕਰ ਰਹੀ ਸੀ। ਛਿਨ ਭਰ ਦੇ ਲਈ ਮੈਂ ਆਪਣਾ ਆਪ ਜਿਹਾ ਭੁੱਲ ਗਿਆ।

ਹੌਲੀ ੨ ਕੋਲ ਆਕੇ ਉਸਨੇ ਮੈਨੂੰ ਪ੍ਰਣਾਮ ਕੀਤਾ, ਫਿਰ ਸੰਕੋਚ ਕੇ ਇਕ ਪਾਸੇ ਖੜੋ ਗਈ। ਕੁਝ ਚਿਰ ਅਸੀਂ ਦੋਵੇਂ ਚੁਪ ਰਹੇ। ਅੰਤ ਵਿਚ ਮੈਂ ਹੀ ਸ਼ਾਂਤ ਤੋੜੀ। ਕਿਹਾ-'ਗੌਰੀ, ਖੜੋਤੀ ਕਿਉ ਏ? ਬਹਿ ਜਾ।'

ਮੇਰੀ ਮੰਜੀ ਦੇ ਕੋਲ ਹੀ ਜ਼ਮੀਨ ਪੁਰ ਗੌਰੀ ਬਹਿ