ਪੰਨਾ:Hanju.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨)

ਗਈ। ਆਪਣੀਆਂ ਸੱਜਲ ਅੱਖਾਂ ਮੇਰੇ ਵਲ ਮੋੜਕੇ ਹੌਲੀ ੨ ਬੋਲੀ- "ਇਤਨੇ ਲਿੱਸੇ ਕਿਉਂ ਹੋ ਗਏ ਹੋ?"

ਮੈਂ ਕਿਹਾ-"ਲਿੱਸਾ ਹੋ ਗਿਆ ਹਾਂ? ਕਿਥੇ? ਕੋਈ ਨਹੀਂ!"

ਫਿਰ ਉਹ ਕੁਝ ਨ ਬੋਲੀ । ਥੋੜਾ ਚਿਰ ਚੁਪ ਰਹਿਕੇ ਫਿਰ ਮੈਂ ਕਿਹਾ-“ਗੌਰੀ, ਤੇਰੀ ਇਹ ਕੀ ਹਾਲਤ ਹੋ ਗਈ ਹੈ?"

ਗੋਰੀ ਨੇ ਭਰੀ ਆਵਾਜ਼ ਵਿਚ ਪੁਛਿਆ-"ਕਿਹੀ?"

ਮੈਂ ਕਿਹਾ -"ਇਹ ਕਿਉਂ ਪੁਛਦੀ ਏਂ? ਸੱਚ ਦਸ, ਤੈਨੂੰ ਕੀ ਦੁਖ ਹੈ? ਕੀ ਤੈਨੂੰ ਦੇਵਕੀ ਪੁਰ ਕ੍ਰੋਧ ਹੈ?"

"ਕੀ ਦੁਖ ਹੈ?"-ਗੌਰੀ ਕਹਿਣ ਲਗੀ, "ਕਿਸਤਰਾਂ ਦੱਸਾਂ, ਕੀ ਦੁਖ ਹੈ? ਤੁਹਾਡਾ -ਪੁਰਖ ਦਾ- ਹਿਰਦਾ ਉਸਨੂੰ ਸਮਝ ਸਕੇਗਾ ? ਦੁੱਖਾਂ ਦੀਆਂ ਜਿਨ੍ਹਾਂ ਅੰਨ੍ਹੇਰੀਆਂ ਨੂੰ ਇਹ ਹਿਰਦਾ ਪਾਰ ਕਰ ਚੁੱਕਾ ਹੈ, ਚਿੰਤਾ ਕਲੇਸ਼ਾਂ ਦੇ ਜਿਨ੍ਹਾਂ ਵਦਾਣਾਂ ਨਾਲ ਇਹ ਚੂਰ ਚੂਰ ਹੋ ਚੁਕਾ ਹੈ, ਉਸਦੀ ਕਥਾ ਸੁਣਕੇ ਕੀ ਕਰੋਗੇ? ਦੇਵਕੀ ਪੁਰ ਮੈਂ ਕਿਉ ਨਰਾਜ਼ ਹੋਣਾ ਸੀ, ਉਸ ਵਿਚਾਰੀ ਨੇ ਮੇਰਾ ਕੀ ਵਿਗਾੜਿਆ ਹੈ, ਅਥਵਾ ਕਿਸੇ ਨੇ ਭੀ ਮੇਰਾ ਕੀ ਕੀਤਾ ਹੈ? ਜਾਣ ਦਿਓ ਇਨ੍ਹਾਂ ਗੱਲਾਂ ਨੂੰ। ਦੇਵਕੀ ਕਿਥੇ ਹੈ?"

ਮੈਂ ਕਿਹਾ-"ਆਪਣੇ ਪਿਤਾ ਦੇ ਘਰ। ਉਸ ਨੇ ਮੈਨੂੰ ਲਿਖਿਆ ਹੈ ਕਿ ਜਦੋਂ ਤਕ ਭੈਣ ਉਸ ਘਰ ਵਿਚ ਨਹੀਂ ਆਵੇਗੀ ਮੈਂ ਭੀ ਉਸਘਰ ਪੈਰ ਨਹੀਂ ਧਰਾਂਗੀ। ਉਸਦੇ ਲਿਖਣ ਪਰ ਮੈਂ ਅਜ ਦੌੜਿਆ ਆਇਆ ਹਾਂ।"