ਪੰਨਾ:Hanju.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩)

ਕਹਿਣ ਨੂੰ ਤਾਂ ਕਹਿ ਬੈਠਾ, ਪਰ ਪਿਛੋਂ ਮੈਂ ਦਿਲ ਵਿਚ ਬੜਾ ਸ਼ਰਮਿੰਦਾ ਹੋਇਆ। ਅਜਿਹੀ ਗਲ ਮੈਨੂੰ ਨਹੀਂ ਕਹਿਣੀ ਚਾਹੀਦੀ ਸੀ। ਉਸਨੇ ਇਸ ਗਲ ਪੁਰ ਘ੍ਰਿਣਾ ਕੀਤੀ, ਉਸ ਨੂੰ ਲੱਗੀ ਭੀ। ਤਾਹਨੇ ਨਾਲ ਬੋਲੀ-"ਨਾਂਹ ਖਾਂ ਆਉਂਦੇ।"

ਮੈਂ ਲੱਜਿਤ ਹੋਕੇ ਉੱਤਰ ਦਿੱਤਾ-ਆਉਂਦਾ ਕਿਉਂ ਨ। ਪਰ........ ਅੱਗੇ ਕੁਝ ਨਾ ਕਹਿ ਸਕਿਆ । ਗੱਲ ਟਾਲਣ ਲਈ ਕੁਝ ਚਿਰ ਪਿਛੋਂ ਬੋਲਿਆ- "ਤਾਂ ਕਦੋਂ ਚਲੇਗੀ ?"

ਉਸਨੇ ਗੰਭੀਰਤਾ ਨਾਲ ਉੱਤਰ ਦਿਤਾ-"ਕਿਥੇ?"

ਮੈਂ ਕਿਹਾ-"ਆਪਣੇ ਘਰ।"

ਪਕੀ ਅਵਾਜ਼ ਵਿਚ ਉਹ ਬੋਲੀ-"ਇਥੋਂ ਮੈਂ ਕਿਧਰੇ ਭੀ ਨਹੀਂ ਜਾਵਾਂਗੀ।"

ਮੈਂ ਅਕਾਸ਼ ਤੋਂ ਡਿੱਗ ਪਿਆ। ਅਸਚਰਜਤਾ ਨਾਲ ਕਿਹਾ-"ਕਿਉਂ?"

"ਐਵੇਂ ਈ।"

"ਤਦ ਫਿਰ ਤੂੰ ਮੈਨੂੰ ਪੱਤਰ ਕਿਉਂ ਲਿਖਿਆ ਸੀ?"

"ਚਲਣ ਲਈ।"

"ਫਿਰ ਚਲਦੀ ਕਿਉਂ ਨਹੀਂ ?"

"ਨਹੀਂ ਜਾਣਾ।"

"ਇਹ ਕਿਉਂ ?"

ਇਤਨੇ ਨੂੰ ਉਹ ਅੱਖਾਂ ਭਰ ਲਿਆਈ। ਹਟਕੋਰੇ ਲੈਂਦੀ ਹੋਈ ਬੋਲੀ-“ਵੇਖੋ, ਮੈਂ ਜਨਮ ਦੀ ਦੁਖੀਆ ਹਾਂ,