ਪੰਨਾ:Hanju.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬)

ਅਤੇ ਦੇਵਕੀ, ਇਹ ਕੰਮ ਮੈਂ ਤੇਰੇ ਹੀ ਸਪੁਰਦ ਕਰਦਾ ਹਾਂ। ਤੂੰ ਆਪਣੇ ਪੱਤਰ ਵਿਚ ਲਿਖਿਆ ਹੈ-ਨਾਰੀ ਦਾ ਹਿਰਦਾ ਸਾਰੇ ਨਹੀਂ ਪਛਾਣ ਸਕਦੇ। ਇਸ ਗੱਲ ਨੂੰ ਬੜੀ ਸ਼ਰਧਾ ਨਾਲ ਮੈਂ ਸ੍ਵੀਕਾਰ ਕਰਦਾ ਹਾਂ। ਹੁਣ ਤੂੰ ਹੀ ਉਸਦਾ ਹਿਰਦਾ ਪਛਾਣ ਤੇ ਉਸ ਨੂੰ ਘਰ ਲਿਆਉਣ ਦਾ ਉਪਾ ਕਰ। ਮੈਂ ਤਾਂ ਇਸ ਜੀਵਨ ਵਿਚ ਉਸ ਨੂੰ ਪਛਾਣ ਹੀ ਨਹੀਂ ਸਕਿਆ। ਪਛਾਣ ਸਕਾਂਗਾ-ਇਸ ਦੀ ਭੀ ਕੋਈ ਸੰਭਾਵਨਾਂ ਨਹੀਂ ਹੈ।

ਮੈਂ ਤੈਨੂੰ ਲੈਣ ਵਾਸਤੇ ਛੇਤੀ ਈ ਆਵਾਂਗਾ, ਤੇਰੇ ਆਉਣ ਪੁਰ ਹੀ ਉਸਨੂੰ ਬੁਲਾਣ ਦਾ ਉਪਾੱ ਕੀਤਾ ਜਾਏਗਾ ।

ਤੇਰਾ,

---ਨਿਰੇਂਦਰ

****

ਸਿਆਲਕੋਟ,

ਭਾਦ੍ਰੋਂ ਵਦੀ ੬

੪.

ਪਿਆਰੇ ਅਮਰ!

ਅਨੰਦ ਨਾਲ ਉਛਲਦੇ ਹਿਰਦੇ ਦ੍ਵਾਰਾ ਅਜ ਤੁਹਾਨੂੰ ਇਸ ਖੁਸ਼ੀ ਭਰੇ ਦਿਨ ਦੀ ਵਧਾਈ ਭੇਜ ਰਿਹਾ ਹਾਂ । ਅਜ ਮੇਰੇ ਘਰ ਵਿਚ ਲਛਮੀ ਦਾ ਪ੍ਰਵੇਸ਼ ਹੋਇਆ ਹੈ। ਰੂਪ ਦੀ ਝਲਕ ਨਾਲ ਅਜ ਮੇਰਾ ਅੰਨ੍ਹੇਰਾ ਘਰ ਚਾਨਣਾ ਹੋ ਗਿਆ ਹੈ। ਮੇਰੇ ਘਰ ਦੀ ਲਛਮੀ ਘਰ ਆਈ ਹੈ, ਮੇਰੇ ਗ੍ਰਹਿਸਥ-ਜੀਵਨ ਵਿਚ ਸੁਖ ਦਾ ਸੋਮਾ ਵਹਿ ਤੁਰਿਆ ਹੈ।

ਆਪਣੇ ਪਹਿਲੇ ਪੱਤਰ ਵਿਚ ਮੈ ਤੁਹਾਨੂੰ ਗੌਰੀ ਦੇ