ਪੰਨਾ:Hanju.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਮਲ-ਨੈਨੀ



ਕਮਲਨੀ ਦਾ ਅਸਲੀ ਨਾਉ ਕਮਲ-ਨੈਨੀ ਸੀ, ਪਰ ਆਮ ਲੋਕਾਂ ਨੇ ਵਿਗਾੜ ਕੇ 'ਕਮਲਨੀ' ਕਰ ਦਿੱਤਾ ਸੀ। ਮੁਸੀਬਤ, ਬਦਕਿਸਮਤੀ, ਗਰੀਬੀ ਹਮੇਸ਼ਾਂ ਇਸ ਗਰੀਬਣੀ ਦੇ ਨਾਲ ਰਹਿੰਦੀ। ਪਰ ਦਲੇਰੀ ਅਤੇ ਹਿੰਮਤ ਨੇ ਭੀ ਅਖੀਰ ਦਮ ਤਕ ਇਸਦਾ ਸਾਥ ਨ ਛਡਿਆ। ਅਜੇ ਸੱਤਾਂ ਹੀ ਵਰਿਆਂ ਦੀ ਸੀ ਕਿ ਪਿਤਾ ਦਾ ਹੱਥ ਸਿਰ ਤੋਂ ਸਦਾ ਲਈ ਉਠ ਗਿਆ। ਗਰੀਬ ਮਾਤਾ ਮਿਹਨਤ ਮਜ਼ੂਰੀ ਕਰਦੀ ਤਾਂ ਆਪਣਾ ਤੇ ਆਪਣੀ ਬੱਚੀ ਦਾ ਪੇਟ ਭਰਦੀ। ਇਸ ਥੋੜ੍ਹੀ ਜਿਹੀ ਆਮਦਨੀ ਵਿਚ ਬੱਚੀ ਦੀ ਵਿਦਿਆ ਦਾ ਖਿਆਲ ਭੀ ਇਸ ਸਿਆਣੀ ਇਸਤ੍ਰੀ ਨੂੰ ਹਮੇਸ਼ਾ ਰਹਿੰਦਾ ਸੀ। ਅੰਤ ਉਹ ਦਿਨ ਭੀ ਆਗਿਆ ਜਿਸਦੀ ਮੁੱਦਤ ਤੋਂ ਉਡੀਕ ਸੀ। ਕਮਲਨੀ ਵੱਡੀ ਹੋ ਗਈ ਤੇ ਉਸਦੇ ਵਿਆਹ ਦੇ ਫਿਕਰ ਨੇ ਮਾਤਾ ਨੂੰ ਆਣ ਘੇਰਿਆ। ਗਰੀਬੀ ਅਤੇ ਤੰਗੀ ਵਿਆਹ ਦੇ ਰਾਹ ਵਿਚ ਇਸ ਤਰਾਂ ਆ ਖੜੋਤੀਆਂ ਸਨ ਕਿ ਨੇਕ ਘਰਾਣੇ ਵਿਚ ਇਸ ਹੋਣ-ਹਾਰ ਲੜਕੀ ਦਾ ਵਿਆਹ ਕਰਨਾ ਕਠਨ ਹੀ ਨਹੀ ਸਗੋਂ ਬਹੁਤ ਔਖਾ ਹੋ ਗਿਆ ਸੀ। ਲਾਚਾਰ, ਕਮਲਨੀ ਦਾ ਵਿਆਹ ਚੌਧਰੀ ਬਲਰਾਮ ਸਿੰਘ ਦੇ ਵੱਡੇ ਲੜਕੇ ਬਲਬੀਰ ਸਿੰਘ ਨਾਲ ਹੋਣਾ ਨੀਯਤ ਹੋਇਆ। ਲੜਕਾ