ਪੰਨਾ:Hanju.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨)

ਗਈ । ਨਤੀਜਾ ਇਹ ਹੋਇਆ ਕਿ ਸਭ ਛੋਟੇ ਵੱਡੇ ਓਸ ਦੀ ਬੇਇਜ਼ਤੀ ਕਰਨ ਲਗ ਪਏ। ਇੱਥੋਂ ਤਕ ਕਿ ਘਰ ਦੀ ਰਾਣੀ ਨੌਕਰਾਣੀ ਸ਼ਾਮੋ ਤਕ ਭੀ ਇਸਦੀ ਇਤਨੀ ਦੁਸ਼ਮਣ ਬਣ ਗਈ ਕਿ ਹਰ ਵੇਲੇ ਇਸਦੀ ਸੱਸ ਦੇ ਕੰਨ ਭਰਦੀ ਰਹਿੰਦੀ ਅਤੇ ਮਾਮੂਲੀ ਰੱਲਾਂ ਤੋਂ ਗਰੀਬ ਕਮਲਨੀ ਨੂੰ ਇਸ ਕਿਸਮ ਦੀਆਂ ਝਿੜਕੀਆਂ ਤੇ ਗਾਲ੍ਹੀਆਂ ਮਿਲਦੀਆਂ ਕਿ ਸੁਣਕੇ ਲੂੰ ਕੰਡੇ ਹੋ ਜਾਂਦੇ, ਪਰ ਕੋਈ ਕੀ ਕਰ ਸਕਦਾ ਸੀ। ਬਲਬੀਰ ਸਿੰਘ ਸਿਰਫ਼ ਵੀਹ ਰੁਪਏ ਆਪਣੇ ਖਰਚ ਵਾਸਤੇ ਰਖਕੇ ਬਾਕੀ ਪੈਸਾ ਪੈਸਾ ਘਰ ਭੇਜ ਦਿਆ ਕਰਦਾ ਸੀ, ਜਿਸ ਵਿਚੋਂ ਪੰਝੀ ਰੁਪਏ ਮਾਹਵਾਰ ਬਲਬੀਰ ਸਿੰਘ ਦੇ ਛੋਟੇ ਭਰਾ ਗੋਪਾਲ ਸਿੰਘ ਨੂੰ ਕਾਲਜ ਦੇ ਖਰਚ ਵਾਸਤੇ ਭੇਜ ਦਿਤੇ ਜਾਂਦੇ। ਬਲਰਾਮ ਸਿੰਘ ਹੋਰਾਂ ਨੂੰ ਕੁਝ ਪਿਨਸ਼ਨ ਮਿਲਦਾ ਸੀ, ਪਿਨਸ਼ਨ ਤੇ ਉਨ੍ਹਾਂ ਬਾਕੀ ਦੇ ਰੁਪਿਆਂ ਨਾਲ ਘਰ ਦਾ ਖਰਚ-ਪਰਚ ਚਲਦਾ ਸੀ।

ਬਲਰਾਮ ਸਿੰਘ ਹੋਰੀ ਸਿਧੇ-ਸਾਧੇ ਆਦਮੀ ਸਨ। ਜਿਸਨੇ ਜੋ ਕੁਝ ਕਿਹਾ ਉਸੇ ਦਾ ਝਟ ਇਤਬਾਰ ਕਰ ਲਿਆ। ਇਹੋ ਕਾਰਨ ਸੀ ਕਿ ਇਧਰ ਤਾਂ ਮਛੰਦਰੀ ਸ਼ਾਮੋ ਹਰ ਰੋਜ ਵਾਧੀਆ ਘਾਟੀਆਂ ਜੋੜ ਜੋੜ ਸਰਦਾਰ ਜੀ ਅੱਗੇ ਸ਼ਕੈਤਾਂ ਕਰਦੀ ਤੇ ਉਧਰ ਕਮਲਨੀ ਦੀ ਸੱਸ ਪਹਿਲਾਂ ਤੋਂ ਹੀ ਨਰਾਜ਼ ਸੀ। ਸ਼ਾਮੋ ਇਸ ਦੀ ਹਾਂ ਵਿਚ ਹਾਂ ਇਸ ਸ਼ੇਖੀ ਨਾਲ ਮਿਲਉਂਦੀ ਕਿ ਕਮਲਨੀ ਦੀ ਨੇਕਨੀਤੀ ਕੋਲੋਂ ਵੀ ਰਤਾ ਭਰ ਨ ਸ਼ਰਮਾਉਂਦੀ।