ਪੰਨਾ:Hanju.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪)

ਮ.

ਇਕ ਇਕ ਦਿਨ ਗਿਣਕੇ ਮਨਮੋਹਨ ਅੱਜ ਤਿੰਨ ਸਾਲ ਦਾ ਹੋਇਆ। ਸਾਰੇ ਘਰ ਵਿਚ ਦੌੜਿਆ ਫਿਰਦਾ, ਸਭ ਨਾਲ ਮਿੱਠੀਆਂ 2 ਗੱਲਾਂ ਕਰਦਾ। ਆਪਣੀ ਤੋਤਲੀ ਜ਼ਬਾਨ ਨਾਲ ਜਦੋਂ ਆਪਣੇ ਪਿਤਾ ਜੀ ਬਾਬਤ ਪੁੱਛਦਾ ਤਾਂ ਕਮਲਨੀ ਦਾ ਦਿਲ ਭਰ ਆਉਂਦਾ। ਅਰ ਉਹ ਇਹ ਕਹਿਕੇ ਕਿ ਆਉਣ ਵਾਲੇ ਹਨ? ਮਨਮੋਹਨ ਤੋਂ ਅੱਖ ਬਚਾਕੇ ਪੱਲੇ ਨਾਲ ਅਥਰੂ ਪੂੰਝ ਲਿਆ ਕਰਦੀ ਅਰ ਉਸ ਨੂੰ ਛਾਤੀ ਨਾਲ ਲਾਕੇ ਦਿਲਾਸਾ ਦਿੰਦੀ। ਕੁਝ ਚਿਰ ਤੋਂ ਬਲਬੀਰ ਸਿੰਘ ਦੀ ਸੱਕੀ ਮਾਸੀ ਅਪਣੇ ਬੀਮਾਰੀ ਦੇ ਦਿਨ ਕਟਣ ਵਾਸਤੇ ਭੀ ਇਸੇ ਮਕਾਨ ਵਿਚ ਆ ਰਹੀ। ਭਲਾ ਜਿਥੇ ਦੋ ਭੈਣਾਂ ਦਾ ਇਕੱਠ ਹੋਵੇ ਉਸ ਘਰ ਵਿਚ ਸੁਖ ਆਰਾਮ ਕਿਥੇ? ਕਿਉਂਕਿ ਮਾਸੀ ਭੀ ਆਪਣੀ ਭੈਣ ਨਾਲੋਂ ਘੱਟ ਨਹੀਂ ਸੀ। ਗ੍ਰੀਬ ਕਮਲਨੀ ਨੂੰ ਉਸ ਨੇ ਹੋਰ ਭੀ ਭੰਗ ਕਰ ਮਾਰਿਆ। ਤੰਗ ਆਕੇ ਕਮਲਨੀ ਹਰ ਵੇਲੇ ਰੋਂਦੀ, ਤੇ ਆਪਣੇ ਭਾਗਾਂ ਪੁਰ ਹਜ਼ਾਰ ਹਜ਼ਾਰ ਫਿਟਕਾਰਾਂ ਪਾਉਂਦੀ। ਮਾਸੀ ਤੇ ਸ਼ਾਮੋ ਨੇ ਮਿਲਕੇ ਕਮਲਨੀ ਦੀ ਸੱਸ ਨੂੰ ਇਹ ਸਮਝਾਇਆ ਕਿ ਛੋਟੇ ਪੁਤਰ ਦਾ ਵਿਆਹ ਕਰ ਲੌ, ਪੁੱਛਣ ਗਿੱਛਣ ਤੇ ਸਾਕ ਲਭ ਪਿਆ। ਵਿਆਹ ਦੀ ਤਾਰੀਖ਼ ਮਿਥੀ ਗਈ । ਸਾਕਾਂ ਅੰਗਾਂ ਵਿਚ ਭਾਜੀ ਭੇਜੀ ਗਈ।

ਜੰਝ ਦੇ ਦਿਨ ਨੇੜੇ ਆਏ। ਬਲਬੀਰ ਸਿੰਘ ਨੇ ਭੀ ਆਪਣੇ ਭਰਾ ਦੇ ਵਿਆਹ ਦੇ ਲਈ ਛੁਟੀ ਦੀ ਅਰਜ਼ੀ