ਪੰਨਾ:Hanju.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭)

ਨੇ ਦੂਜੇ ਲਾਲ ਨਾਲ ਭੀ ਕਮਲਨੀ ਦੀ ਗੋਦ ਭਰੀ। ਪਰ ਘਰ ਵਾਲਿਆਂ ਦੀ ਬੇ-ਪਰਵਾਹੀ ਅਰ ਟਹਿਲ ਤੋਂ ਬਿਨ ਕਮਲਨੀ ਨੂੰ ਬੁਖਾਰ ਠਹਿਰ ਗਿਆ, ਤੇ ਉਹ ਦਿਨ ਬਦਿਨ ਮਾਂਦੀ ਪੈਂਦੀ ਗਈ। ਕਿਸੇ ਨੇ ਇਸਦੀ ਵਾਤ ਤਕ ਨ ਪੁੱਛੀ। ਜੇ ਪਾਣੀ ਦੀ ਲੋੜ ਹੁੰਦੀ ਤਾਂ ਇਸਦਾ ਨਿੱਕਾ ਜਿਹਾ ਲਾਲ (ਮਨਮੋਹਨ) ਇਕ ਕਟੋਰੀ ਪਾਣੀ ਲਿਆ ਦਿੰਦਾ। ਉਹ ਇਸੇ ਵਿਚ ਖੁਸ਼ ਹੋ ਜਾਇਆ ਕਰਦੀ ਸੀ। ਅਜੇਹੀ ਹਾਲਤ ਵਿਚ ਦਵਾਈ ਦਾ ਕੀ ਜ਼ਿਕਰ ! ਰਾਤ ਦਿਨ ਦੇ ਝੂਰਨ, ਹਰ ਵਕਤ ਦੇ ਬੁਖਾਰ, ਪਤੀ ਦੀ ਗੈਰ ਹਾਜ਼ਰੀ ਅਤੇ ਸੱਸ ਸਹੁਰੇ ਦੀ ਬੇਪ੍ਰਵਾਹੀ ਨੇ ਕਮਲਨੀ ਨੂੰ ਬਹੁਤ ਮਾਂਦਾ ਕਰ ਦਿਤਾ। ਉਹ ਹਿਲਣ ਜੁਲਣ ਤੋਂ ਭੀ ਅਸਮ੍ਰੱਥਹੋ ਗਈ। ਕਿਥੇ ਗਰੀਬ ਦੋਵੇਂ ਵੇਲੇ ਰਸੋਈ ਬਨਾਂਦੀ, ਚੌਂਕਾ ਭਾਂਡਾ ਕਰਦੀ ਸੀ। ਘਰ ਵਿਚ ਖੂਹ ਸੀ, ਉਸ ਵਿਚੋਂ ਪਾਣੀ ਭੀ ਭਰਦੀ ਸੀ, ਗਲ ਕੀ ਘਰੋਗੀ ਹਰ ਕੰਮ ਮਿਹਨਤ ਤੇ ਚਜ ਨਾਲ ਨਿਭਾਉਂਦੀ ਤੇ ਕਿਥੇ ਅਜ ਇਕ ਬੂੰਦ ਪਾਣੀ ਨੂੰ ਵੀ ਤਰਸ ਜਾਂਦੀ ਸੀ।

ਨੈ.

ਸਾਵਣ ਦਾ ਮਹੀਨਾ ਸੀ, ਘਰ ਘਰ ਪੀਘਾਂ ਪਈਆਂ ਹੋਈਆਂ ਸਨ। ਨਵੀਂ ਵਹੁਟੀ ਪੀਂਘ ਝੂਟ ਰਹੀ ਸੀ, ਅਰ ਕਮਲਨੀ ਆਪਣੀ ਜ਼ਿੰਦਗੀ ਦੇ ਦਿਨ ਪੂਰੇ ਕਰ ਰਹੀ ਸੀ। ਅਚਾਨਕ ਨਵੀਂ ਵਹੁਟੀ ਦੀ ਚੀਕ ਨਿਕਲੀ। ਮਲੂਮ ਹੋਇਆ ਕਿ ਪੀਂਘ ਤੋਂ ਉਤਰਨ ਸਮੇਂ ਪੈਰ ਮਚਕੋੜਿਆ ਗਿਆ। ਇਕ ਦਮ ਸ਼ਾਮੋ ਦੌੜ ਪਈ। ਡਾਕਟਰ ਨੂੰ ਬੁਲਾ