ਪੰਨਾ:Hanju.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯)

ਬੇ-ਜਾਨ ਮਿੱਟੀ ਦਾ ਢੇਰ ਸੀ। ਮਾਂ ਦੇ ਨ ਬੋਲਨ ਕਰਕੇ ਮਨਮੋਹਨ ਘਬਰਾ ਗਿਆ ਅਰ ਡਰਕੇ ਸੌਂ ਗਿਆ।

ਨੀ.

ਸੂਰਜ ਭਗਵਾਨ ਆਪਣੇ ਸਿਰ ਪਰ ਕਿਰਨਾਂ ਦਾ ਸੁਹਾਵਣਾ ਤਾਜ ਰੱਖੀ ਪ੍ਰਗਟ ਹੋਇਆ। ਰਾਤ ਦੀ ਗੱਡੀ ਪੁਰ ਸਵਾਰ ਹੋਕੇ ਬਾਬੁ ਬਲਬੀਰ ਸਿੰਘ ਸਵੇਰੇ ਪੰਜ ਵਜੇ ਮਕਾਨ ਪੁਰ ਆਣ ਪਹੁੰਚੇ। ਅਰਮਾਨ ਭਰੀਆਂ ਨਿਗਾਹਾਂ ਕਿਸੇ ਨੂੰ ਚੌਹੀਂ ਪਾਸੀਂ ਢੂੰਡ ਰਹੀਆਂ ਸਨ। ਦਿਲ ਆਪਣੇ ਆਪ ਭਰਿਆ ਆਉਂਦਾ ਸੀ। ਚਿਹਰੇ ਪੁਰ ਰੰਜ ਦੇ ਨਿਸ਼ਾਨ ਟਪਕ ਰਹੇ ਸਨ। ਸਾਮ੍ਹਣਿਓ ਮਾਈ ਜੀ ਨੇ ਆਣ ਦਰਸ਼ਨ ਦਿਤੇ। ਉਸ ਪਾਸੋਂ ਪਤਾ ਲਿਆ ਕਮਲਨੀ ਕਿਥੇ ਹੈ?"

ਮਾਸੀ:-ਪੁਤਰ, ਦੋ ਚਾਰ ਦਿਨਾਂ ਤੋਂ ਉਸਦਾ ਜੀਆਂ ਰਾਜੀ ਨਹੀਂ ਸੀ, ਤੁਹਾਡੀ ਮਾਤਾ ਜੀ ਨੇ ਹਕੀਮ ਨੂੰ ਵੀ ਵਿਖਾਇਆ ਹੈ। ਕਮਰੇ ਵਿਚ ਆਰਾਮ ਕਰ ਰਹੀ ਹੈ, ਜਾਓ ਵੇਖ ਲੋ!

ਬਲਬੀਰ ਸਿੰਘ ਹੁਰੀਂ ਛੇਤੀ ਨਾਲ ਆਪਣੇ ਕਮਰੇ ਵਲ ਗਏ। ਜਿਉਂ ਹੀ ਦਰਵਾਜ਼ਾ ਖੋਲਿਆ ਕਿਸਮਤ ਦਾ ਲਿਖਿਆ ਹੋਇਆ ਫੈਸਲਾ ਸਾਮ੍ਹਣੇ ਰਖਿਆ ਸੀ। ਕਮਲਨੀ ਦੀ ਲਾਸ਼ ਮੰਜੀ ਪੁਰ ਪਈ ਸੀ। ਮਨਮੋਹਨ ਮਾਂ ਦੇ ਗਲ ਨਾਲ ਚਮੜਿਆ ਹੋਇਆ ਸੱਤਾ ਪਿਆ ਸੀ, ਅਰ ਛੋਟਾ ਬੱਚਾ ਭੁੱਖੋਂ ਤੰਗ ਆਕੇ ਮਾਂ ਦੇ ਕੁਛੜ ਨਾਲ ਕੁਰਬਲਾ ਰਿਹਾ ਸੀ। ਬਲਬੀਰ ਸਿੰਘ ਨੇ ਮਨਮੋਹਨ ਨੂੰ